ਚੰਦ ਭਾਨ ਸੇਮ ਨਾਲੇ ’ਚ ਪ੍ਰਸਾਸ਼ਨ ਵਲੋਂ ਪਾਣੀ ਨੂੰ ਡਾਫ ਲਾਏ ਜਾਣ ਦਾ ਵਿਰੋਧ ਚੰਦ ਭਾਨ ਸੇਮ ਨਾਲੇ ’ਚ ਪ੍ਰਸਾਸ਼ਨ ਵਲੋਂ ਪਾਣੀ ਨੂੰ ਡਾਫ ਲਾਏ ਜਾਣ ਵਿਰੋਧ
Publish Date: Thu, 19 Nov 2026 06:34 PM (IST)
Updated Date: Fri, 20 Nov 2026 04:07 AM (IST)
-ਸਰਕਾਰ ਦਾ ਲੋਕ ਵਿਰੋਧੀ ਫ਼ੈਸਲਾ-ਬਰਾੜ ਜ਼ਿਲ੍ਹੇ ਸਿੰਘ, ਪੰਜਾਬੀ ਜਾਗਰਣ, ਮੰਡੀ ਲਾਧੂਕਾ : ਪਿੰਡ ਕਿੜਿਆਂ ਵਾਲਾ ਅਤੇ ਗੰਧੜ ਦੇ ਨਾਲੋ ਲੰਘਦੇ ਚੰਦ ਭਾਨ ਸੇਮ ਨਾਲੇ ਵਿਚ ਪ੍ਰਸਾਸ਼ਨ ਵਲੋਂ ਪਾਣੀ ਨੂੰ ਰੌਕਣ ਲਈ ਲਗਾਈ ਜਾ ਰਹੀ ਡਾਫ ਦਾ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨ ਵਿਰੋਧ ਕਰ ਰਹੇ ਹਨ। ਕ੍ਰਾਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਰਜਾਮੰਦੀ ਤੋਂ ਬਗੈਰ ਪ੍ਰਸਾਸ਼ਨ ਵਲੋਂ ਸੇਮ ਨਾਲੇ ਦੇ ਵਿਚ ਦੋ ਥਾਵਾਂ ਤੇ 7 ਫੁੱਟ ਉੱਚੀ ਪੱਥਰਾਂ ਦੀ ਡਾਫ ਲਗਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਭਾਰੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾਫ ਦੀ ਪਿੱਛੇ ਕਿਸਾਨਾਂ ਨੂੰ ਸੇਮ ਅਤੇ ਇਸ ਤੋਂ ਅੱਗੇ ਕਿਸਾਨਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਪਿੰਡ ਚਿਮਨੇਵਾਲਾ, ਗੰਧੜ, ਕਿੜਿਆਂ ਵਾਲਾ, ਆਹਲ ਬੋਦਲਾ, ਤਰੋਬੜ੍ਹੀ, ਫਤਿਹਗੜ੍ਹ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਇਸ ਸੇਮ ਨਾਲੇ ਤੋਂ ਪਾਣੀ ਚੁੱਕ ਕੇ ਆਪਣੇ ਖੇਤਾਂ ਨੂੰ ਸਿੰਚਾਈ ਲਈ ਵਰਤਦੇ ਹਨ ਪਰ ਉਕਤ ਸਥਾਨ ਤੇ ਪਾਣੀ ਨੂੰ ਡਾਫ ਲੱਗ ਜਾਣ ਕਾਰਨ ਕਿਸਾਨ ਪਰੇਸ਼ਾਨ ਹੋ ਜਾਣਗੇ ਅਤੇ ਇਲਾਕੇ ਦੀ ਖੇਤੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧ ਵਿਚ ਕਿਸਾਨਾਂ ਦਾ ਇਕ ਵਫਦ ਜਿਲ੍ਹੇ ਦੀ ਡੀ ਸੀ ਨੂੰ ਮਿਲ ਇਸ ਕੰਮ ਨੂੰ ਰੌਕਣ ਦੀ ਮੰਗ ਕਰੇਗਾ। ਉਨ੍ਹਾਂ ਨੇ ਕਿਹਾ ਹੈ ਜੇਕਰ ਪ੍ਰਸਾਸ਼ਨ ਨੇ ਇਸ ਕੰਮ ਨੂੰ ਰੌਕਿਆ ਨਹੀ ਤਾਂ ਅਗਲਾ ਕਦਮ ਸੰਘਰਸ਼ ਦਾ ਹੋਵੇਗਾ।