ਬਿਜਲੀ ਬਿੱਲ ਨਾ ਭਰਨ ਤੇ ਕੱਟੇ ਕੁਨੈਕਸ਼ਨ
ਲੋਕ ਆਪਣੇ ਬਕਾਇਆ ਬਿਜਲੀ ਦੇ ਬਿੱਲ ਭਰਨ
Publish Date: Mon, 16 Feb 2026 04:39 PM (IST)
Updated Date: Mon, 16 Feb 2026 04:42 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ, ਫਾਜ਼ਿਲਕਾ : ਮੰਡੀ ਲਾਧੂਕਾ ਸਭ ਡਿਵੀਜ਼ਨ ਦੇ ਵਿੱਚ ਲੋਕਾਂ ਦੇ ਘਰਾਂ ਵੱਲ ਬਿਜਲੀ ਮਹਿਕਮੇ ਦਾ ਲਗਭਗ ਸਵਾ ਕਰੋੜ ਰੁਪਏ ਬਕਾਇਆ ਪਿਆ ਹੈ। ਜੋ ਕਿ ਪਿਛਲੇ ਇੱਕ ਸਾਲ ਤੋਂ ਲੋਕਾਂ ਦੇ ਆਪਣੇ ਘਰਾਂ ਦਾ ਬਿੱਲ ਨਹੀਂ ਭਰਿਆ। ਬਿਜਲੀ ਮਹਿਕਮੇ ਦੇ ਐੱਸਡੀਓ ਚਰਨਜੀਤ ਸਿੰਘ, ਜੇਈ ਕੁਲਦੀਪ ਸਿੰਘ ਦੀ ਹਦਾਇਤਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਜਿਨਾਂ ਲੋਕਾਂ ਨੇ ਆਪਣੇ ਘਰਾਂ ਦੇ ਬਿਲ ਨਹੀਂ ਭਰੇ ਸਨ। ਉਹਨਾਂ ਨੂੰ ਵਾਰ-ਵਾਰ ਕਹਿਣ ਤੇ ਵੀ ਲੋਕ ਅਜੇ ਤੱਕ ਆਪਣੇ ਘਰਾਂ ਦੇ ਬਿੱਲ ਨਹੀਂ ਭਰ ਰਹੇ ਹਨ।ਬਿਜਲੀ ਮਹਿਕਮੇ ਦੇ ਲਾਈਨਮੈਨ ਗੁਰਨਾਮ ਸਿੰਘ,ਦਰਸ਼ਨ ਸਿੰਘ,ਮਨਦੀਪ ਕੁਮਾਰ,ਵਿਸ਼ਾਲ ਕੁਮਾਰ,ਹਸਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵਾਰ-ਵਾਰ ਕਹਿਣ ਤੇ ਵੀ ਲੋਕ ਅਜੇ ਤੱਕ ਬਿੱਲ ਨਹੀਂ ਭਰ ਰਹੇ ਹਨ। ਜਦ ਕੀ ਕੁਝ ਘਰਾਂ ਦੇ ਦੇ ਕਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਜੇਕਰ ਮੰਡੀ ਵਾਸੀਆਂ ਵਾਲਿਆਂ ਨੇ ਘਰਾਂ ਦੇ ਬਿਲ ਨਾ ਭਰੇ ਤਾਂ ਉਹਨਾਂ ਦੇ ਵੀ ਕਨੈਕਸ਼ਨ ਕੱਟ ਦਿੱਤੇ ਜਾਣਗੇ।ਐਸਡੀਓ ਚਰਨਜੀਤ ਸਿੰਘ ਅਤੇ ਜਈ ਕੁਲਦੀਪ ਸਿੰਘ ਨੇ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰਾਂ ਦੇ ਅਤੇ ਦੁਕਾਨਾਂ ਦੇ ਬਿਜਲੀ ਦੇ ਬਿਲ ਜੋ ਰਹਿੰਦੇ ਹਨ ਜਲਦੀ ਤੋਂ ਜਲਦੀ ਭਰ ਦੇਣ ਨਹੀਂ ਤਾਂ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਜਾਣਗੇ।