ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਵੱਲੋਂ 9 ਅਪ੍ਰੈਲ ਨੂੰ ਰੋਸ ਧਰਨਾ
ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਵੱਲੋਂ 9 ਅਪ੍ਰੈਲ ਨੂੰ ਰੋਸ ਧਰਨਾ
Publish Date: Mon, 06 Apr 2026 04:10 PM (IST)
Updated Date: Mon, 06 Apr 2026 04:13 PM (IST)
ਪੰਜਾਬੀ ਜਾਗਰਣ ਟੀਮ,ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੀ ਮੀਟਿੰਗ ਰਾਮ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ 132 ਕੇ.ਵੀ ਸਬ ਸਟੇਸ਼ਨ ਜਲਾਲਾਬਾਦ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ’ਚ 9 ਅਪ੍ਰੈਲ ਨੂੰ ਐਕਸੀਅਨ ਜਲਾਲਾਬਾਦ ਵਿਰੁੱਧ ਕੀਤੇ ਜਾ ਰਹੇ ਰੋਸ ਧਰਨੇ ਸਬੰਧੀ ਵਿਚਾਰ ਵਟਾਂਦਾਰਾ ਕੀਤਾ ਗਿਆ। ਮੀਟਿੰਗ ’ਚ ਮੰਡਲ ਸਕੱਤਰ ਰਜਿੰਦਰ ਸਿੰਘ, ਮੰਡਲ ਮੀਤ ਪ੍ਰਧਾਨ ਭਗਵਾਨ ਚੰਦ, ਮੰਡਲ ਆਡੀਟਰ ਯਸ਼ਪਾਲ , ਮੰਡਲ ਵਿੱਤ ਸਕੱਤਰ ਇਕਬਾਲ ਚੰਦ ਜੋਸਨ, ਮੰਡਲ ਜੁਆਇੰਟ ਸਕੱਤਰ ਰੇਸ਼ਮ ਲਾਲ ਮੱਕੜ, ਸਰਕਲ ਆਗੂ ਸੁਰਜਨ ਸਿੰਘ ਨੇ ਭਾਗ ਲਿਆ । ਮੀਟਿੰਗ ਦੀ ਕਾਰਵਾਈ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਐਕਸੀਅਨ ਜਲਾਲਾਬਾਦ ਨੂੰ ਦਿੱਤੇ ਪੱਤਰ ਮੁਤਾਬਿਕ ਮਿਥੇ ਸਮੇਂ ਤੋਂ ਪਹਿਲਾ 8 ਅਪ੍ਰੈਲ ਤੱਕ ਜੇਕਰ ਉਸ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ਼ ’ਚ ਲੈ ਕੇ ਮੰਗਾਂ ਮਸਲਿਆਂ ਨੂੰ ਹੱਲ ਨਹੀ ਕੀਤਾ ਜਾਂਤਾ ਤਾਂ 9 ਮਾਰਚ ਦਿਨ ਵੀਰਵਾਰ ਨੂੰ ਜਥੇਬੰਦੀ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ ਜਿਸਦੀ ਜੁੰਮੇਵਾਰੀ ਸਬੰਧਿਤ ਦਫ਼ਤਰ ਦੀ ਹੋਵੇਗੀ।