ਕਪਿਲ ਜਸੂਜਾ.ਪੰਜਾਬੀ ਜਾਗਰਣ ਫ਼ਾਜ਼ਿਲਕ : ਗਾਂਧੀ ਨਗਰ ਪਾਰਕ ਵਾਲੀ ਗਲੀ ਵਿੱਚ ਸ੍ਰੀ ਗਣੇਸ਼ ਸੇਵਾ ਸੰਘ ਵੱਲੋਂ ਕਰਵਾਇਆ ਜਾ ਰਿਹਾ ਛੇਵਾਂ ਈਕੋ-ਫ੍ਰੈਂਡਲੀ ਸ੍ਰੀ ਗਣੇਸ਼ ਮਹੋਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਜਾਰੀ ਹੈ। ਸੰਘ ਦੇ ਅਹੁਦੇਦਾਰ ਨਰੇਸ਼ ਵਰਮਾ ਤੇ ਹਨੀ ਬਹਿਲ ਨੇ ਦੱਸਿਆ ਕਿ ਛੇਵੇਂ ਦਿਨ ਗਣਪਤੀ ਮਹਾਰਾਜ ਦੀ ਪੂਜਾ-ਅਰਚਨਾ ਸਤੀਸ਼ ਛਾਬੜਾ, ਲੱਕੀ ਛਾਬੜਾ, ਅੰਕੁਸ਼ ਛਾਬੜਾ, ਰਾਕੇਸ਼ ਗਗਨੇਜਾ, ਸਾਜਨ ਗਗਨੇਜਾ, ਡਾ. ਮਾਨਵ ਗਾਂਧੀ, ਡਾ. ਮੁਕੇਸ਼ ਮਨਚੰਦਾ, ਗੁਲਸ਼ਨ ਸੇਤੀਆ ਅਤੇ ਰਿਤੇਸ਼ ਸੇਤੀਆ ਵੱਲੋਂ ਕੀਤੀ ਗਈ। ਪੂਜਾ ਦੀ ਵਿਧੀ ਪੰਡਿਤ ਸਾਗਰ ਨੇ ਸੰਪੰਨ ਕਰਵਾਈ। ਸਮਾਗਮ ’ਚ ਵਿਧਾਇਕ ਨਰਿੰਦਰਪਾਲ ਸਵਨਾ, ਖੁਸ਼ਬੂ ਸਵਨਾ, ਲਵਿਸ਼ ਚਾਵਲਾ, ਕਾਂਗਰਸ ਆਗੂ ਸਮਰਵੀਰ ਸਿੰਘ, ਬੰਟੀ ਪਟਵਾਰੀ, ਕ੍ਰਿਸ਼ਨ ਲਾਲ ਵਰਮਾ, ਪ੍ਰਿੰਸੀਪਲ ਪਰਵਿੰਦਰ ਸਿੰਘ ਤੇ ਸਟਾਫ਼, ਅਨੇਜਾ ਸਵੀਟ ਹਾਊਸ ਦੇ ਸੰਚਾਲਕ ਸਾਹਿਲ ਅਨੇਜਾ, ਰਾਮਚੰਦਰ ਨਾਗਪਾਲ ਚੈਰੀਟੇਬਲ ਲੈਬਾਰਟਰੀ ਦੇ ਸੰਚਾਲਕ ਰੋਹਿਤ ਦੂਮੜਾ ਤੇ ਸਵਰਨਕਾਰ ਸੰਘ ਫ਼ਾਜ਼ਿਲਕਾ ਦੇ ਪ੍ਰਧਾਨ ਰਾਜਿੰਦਰ ਵਰਮਾ ਨੇ ਸ਼ਿਰਕਤ ਕੀਤੀ। ਫ਼ਾਜ਼ਿਲਕਾ ਦੀ ਪ੍ਰਸਿੱਧ ਮਾਂ ਚਿੰਤਪੂਰਨੀ ਲੰਗਰ ਅਤੇ ਜਾਗਰਣ ਸੋਸਾਇਟੀ, ਸਚਿਨ ਵਰਮਾ, ਆਰਿਆਨ ਵਰਮਾ, ਹਾਰਦਿਕ ਅਰੋੜਾ, ਰਾਘਵ ਠੱਕਰ, ਕਾਸ਼ਵੀ ਗੁਲਬਧਰ, ਕਵਿਤਾ ਵੋਹਰਾ, ਆਰਵ ਵਰਮਾ, ਅਰਨਵ ਅਤੇ ਮਨਜਿੰਦਰ ਤਨੇਜਾ ਮਿਊਜ਼ਿਕਲ ਗਰੁੱਪ ਵੱਲੋਂ ਭਗਵਾਨ ਗਣੇਸ਼ ਅਤੇ ਰਾਧਾ ਰਾਣੀ ਦੇ ਭਜਨਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ। ਹੈਰੀਟੇਜ ਸਕੂਲ ਦੇ ਬੱਚਿਆਂ ਨੇ ਵੀ ਗਣਪਤੀ ਬੱਪਾ ਦੇ ਭਜਨਾਂ ’ਤੇ ਸ਼ਾਨਦਾਰ ਪੇਸ਼ਕਾਰੀ ਦੇ ਕੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਸੰਘ ਦੇ ਸੇਵਾਦਾਰ ਰੋਸ਼ਨ ਲਾਲ ਵਰਮਾ, ਨਰੇਸ਼ ਵਰਮਾ, ਵਿਜੈ ਮਦਾਨ, ਸ਼ੁਭਮ ਵਰਮਾ, ਵਿਸ਼ਾਲ ਸੇਤੀਆ, ਰਿਤੇਸ਼ ਸੇਤੀਆ, ਸਾਜਨ ਗਗਨੇਜਾ, ਆਸ਼ੂ ਕੱਕੜ, ਭੀਮਸੇਨ ਕਟਾਰੀਆ, ਅਸ਼ਵਨੀ ਸਹਿਗਲ, ਰਾਕੇਸ਼ ਖਾਮਿਜਾ, ਸੈਮ ਕਟਾਰੀਆ, ਨਵਲ ਮਨਚੰਦਾ, ਜਰਨੈਲ ਸਿੰਘ, ਨਿਤਿਨ ਗਰੋਵਰ, ਰਾਕੇਸ਼ ਵਰਮਾ, ਸ਼ਿਵਮ ਵਰਮਾ, ਰੋਹਤਾਸ਼ ਵਰਮਾ, ਵਿਕਰਮ ਚੌਹਾਨ, ਅਜੇ ਮੱਕੜ, ਅਸੀਮ ਗੁਲਬਧਰ, ਹਨੀ ਬਹਿਲ, ਅਸ਼ਵਨੀ ਵਰਮਾ, ਰਵੀ ਸ਼ਰਮਾ, ਸੰਦੀਪ, ਸੰਜੇ ਵਰਮਾ, ਅਜੇ ਗਰੋਵਰ, ਪੱਪੂ ਵਰਮਾ, ਵਾਸੂ ਸੁਖੀਜਾ, ਵੰਸ਼ ਸੁਖੀਜਾ, ਪਾਰਸ ਬਹਿਲ, ਜਸਕਰਨ ਬਹਿਲ, ਆਸ਼ਾ ਵਰਮਾ, ਮਨੀਸ਼ਾ ਸੁਖੀਜਾ, ਮਨੀਸ਼ ਵਰਮਾ, ਦੀਪਾਲੀ ਬਹਿਲ, ਸੰਤੋਸ਼ ਰਾਣੀ, ਵਨੀਤਾ ਰਾਣੀ, ਨੀਤੂ ਬਾਲਾ, ਅਰਚਨਾ ਸਹਿਗਲ, ਸੋਨੀਆ ਕਾਲੜਾ, ਜੰਨਤ ਛਾਬੜਾ, ਅਨੂ ਵਰਮਾ, ਰਾਣੀ ਵਰਮਾ, ਦੀਪਿਕਾ ਵਰਮਾ, ਪੂਜਾ ਸੇਤੀਆ, ਅਨੂ ਸੁਖੀਜਾ, ਰਿਆ ਗੁਲਬਧਰ, ਅੰਕਿਤਾ, ਸ਼ਮਾ ਸਹਿਗਲ, ਪੂਨਮ ਮੱਕੜ, ਸੁਰਭੀ ਸੇਤੀਆ, ਸੁਨੀਤਾ ਮਦਾਨ, ਕਿੱਟੂ ਕਟਾਰੀਆ, ਚੰਦ ਕਟਾਰੀਆ ਅਤੇ ਸੁਪ੍ਰਿਆ ਗਰੋਵਰ ਸਮੇਤ ਹੋਰ ਸੇਵਾਦਾਰ ਮੌਜੂਦ ਰਹੇ।