- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਾਜ਼ਿਲਕਾ ਬਲਾਕ ਕਾਂਗਰਸ ਅਰਬਨ ਤੇ ਦਿਹਾਤੀ ਦੀ ਨਵੀਂ ਕਾਰਜਕਾਰਣੀ ਜਾਰੀ, ਵਰਕਰਾਂ ’ਚ ਨਵੀਂ ਊਰਜਾ ਦਾ ਸੰਚਾਰ
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ
ਫ਼ਾਜ਼ਿਲਕਾ: ਬਲਾਕ ਕਾਂਗਰਸ ਕਮੇਟੀ ਅਰਬਨ ਅਤੇ ਦਿਹਾਤੀ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਅਰੋੜਵੰਸ਼ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ ਗਿਆ। ਕਾਰਜਕਾਰਣੀ ਦਾ ਗਠਨ ਬਲਾਕ ਕਾਂਗਰਸ ਕਮੇਟੀ ਅਰਬਨ ਦੇ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ‘ਮਨੂ’, ਅਸ਼ੋਕ ਕੰਬੋਜ ਅਤੇ ਜਸਬੀਰ ਸਿੰਘ ਸੈਣੀ ਵੱਲੋਂ ਕੀਤਾ ਗਿਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਨਵੀਂ ਕਾਰਜਕਾਰਣੀ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ, ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ, ਕਾਂਗਰਸ ਆਗੂ ਰੂਬੀ ਗਿੱਲ ਅਤੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ। ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ ਨੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਤਰਜੀਹ ਦੇਣ ਦੀ ਸ਼ਲਾਘਾ ਕੀਤੀ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰ ਇਕਜੁੱਟ ਹੋ ਕੇ ਮਿਹਨਤ ਕਰਨਗੇ। ਸਾਬਕਾ ਵਿਧਾਇਕ ਡਾ. ਮੋਹਿੰਦਰ ਰਿਣਵਾ ਨੇ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਰਬਨ ਅਤੇ ਦਿਹਾਤੀ ਬਲਾਕ ਦੀ ਨਵੀਂ ਕਾਰਜਕਾਰਣੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਵਿੱਚ ਭੂਮਿਕਾ ਨਿਭਾਏਗੀ। ਇਸ ਮੌਕੇ ਐਡਵੋਕੇਟ ਮੋਹਿੰਦਰ ਲੂਨਾ, ਸਵਦੇਸ਼ੀ ਲਾਲ ਪੁਜਾਰਾ, ਸਾਬਕਾ ਕੌਂਸਲਰ ਪਾਲ ਚੰਦ ਵਰਮਾ, ਹਰਬੰਸ ਲਾਲ ਕਾਮਰਾ, ਕੌਂਸਲਰ ਭਜਨ ਲਾਲ, ਕੌਂਸਲਰ ਜਸਪਾਲ ਬੱਚੀ, ਸਾਬਕਾ ਕੌਂਸਲਰ ਜਗਦੀਸ਼ ਬਜਾਜ, ਅਮਨ ਦੁਰੇਜਾ, ਪਵਨ ਚਾਵਲਾ ਕਾਲਾ, ਰਮਨ ਸਚਦੇਵਾ, ਕ੍ਰਿਸ਼ਨ ਸ਼ਰਮਾ, ਤ੍ਰਿਭਵਨ ਰਾਮ, ਸੂਬੇਦਾਰ ਚੰਦ ਸਿੰਘ, ਨਰੇਸ਼ ਸ਼ਰਮਾ, ਸੰਦੀਪ ਕਟਾਰੀਆ, ਯੋਗੇਸ਼ ਸ਼ਰਮਾ, ਬੰਟੀ ਚੋਪੜਾ, ਨਰੇਸ਼ ਵਰਮਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।