ਭਰਤ ਨੇ ਮਾਤਾ ਕੈਕਈ ਦੇ ਫ਼ੈਸਲੇ ਦਾ ਕੀਤਾ ਵਿਰੋਧ ਰਾਮਲੀਲਾ ਤੋਂ ਮਿਲਿਆ ਸੰਦੇਸ਼, ਗ਼ਲਤ ਸੰਗਤ ਤੋਂ ਬਚੋ ਅਤੇ ਰਿਸ਼ਤਿਆਂ ਦੇ ਫ਼ਰਜ਼ ਨਿਭਾਓ
Publish Date: Tue, 13 Oct 2026 05:08 PM (IST)
Updated Date: Tue, 13 Oct 2026 05:09 PM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਦੇਵੀਦੁਆਰਾ ਰਾਮਲੀਲਾ ਕਮੇਟੀ ਵੱਲੋਂ ਦੇਵੀਦੁਆਰਾ ਮੰਦਰ ਦੇ ਨੇੜੇ ਅਤੇ ਭਗਵਾਨ ਵਾਲਮੀਕਿ ਚੌਕ ਵਿਖੇ ਕਰਵਾਈ ਜਾ ਰਹੀ 20ਵੀਂ ਰਾਮਲੀਲਾ ਦੀ 10ਵੀਂ ਰਾਤ ਦੌਰਾਨ ਭਰਤ ਦੇ ਕਿਰਦਾਰ ਰਾਹੀਂ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ, ਭਾਈਚਾਰਕ ਸਾਂਝ ਅਤੇ ਗ਼ਲਤ ਸੰਗਤ ਤੋਂ ਬਚਣ ਦਾ ਸੰਦੇਸ਼ ਦਿੱਤਾ ਗਿਆ। ਮੰਚਨ ਦੌਰਾਨ ਭਗਵਾਨ ਸ੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਮਿਲਣ ਤੋਂ ਬਾਅਦ ਜਦੋਂ ਭਰਤ ਅਯੁੱਧਿਆ ਪਰਤੇ ਤੇ ਉਨ੍ਹਾਂ ਨੂੰ ਮਾਤਾ ਕੈਕਈ ਵੱਲੋਂ ਮੰਗੇ ਗਏ ਵਚਨਾਂ ਕਾਰਨ ਸ਼੍ਰੀ ਰਾਮ ਨੂੰ ਬਨਵਾਸ ਮਿਲਣ ਬਾਰੇ ਪਤਾ ਲੱਗਾ ਤਾਂ ਉਹ ਬੇਹੱਦ ਦੁਖੀ ਹੋਏ। ਉਨ੍ਹਾਂ ਨੇ ਆਪਣੀ ਮਾਤਾ ਦੇ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਭਗਵਾਨ ਸ੍ਰੀ ਰਾਮ ਨੂੰ ਵਾਪਸ ਅਯੁੱਧਿਆ ਲਿਆਉਣ ਦਾ ਸੰਕਲਪ ਲਿਆ। ਇਸ ਪ੍ਰਸੰਗ ਰਾਹੀਂ ਦਰਸਾਇਆ ਗਿਆ ਕਿ ਸੱਚੇ ਰਿਸ਼ਤਿਆਂ ਦੀ ਪਹਿਚਾਣ ਸਵਾਰਥ ਦੀ ਬਜਾਏ ਤਿਆਗ, ਪਿਆਰ ਅਤੇ ਫ਼ਰਜ਼ ਨਿਭਾਉਣ ਵਿੱਚ ਹੁੰਦੀ ਹੈ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸੰਪੂਰਨ ਸਿੰਘ ਕਮਰਾ, ਸਾਬਕਾ ਮੰਤਰੀ ਹੰਸਰਾਜ ਜੋਸਨ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਤਰਸੇਮ ਵਿਖੋਨਾ, ਜਤਿੰਦਰ ਸਿੰਘ ਮਿੱਟੂ ਕੁੱਕੜ, ਗੁਰਦੀਪ ਸਿੰਘ ਤਨੇਜਾ, ਸਬਨੀਤ ਸਿੰਘ, ਵਿਜੇ ਕੁਮਾਰ ਚੋਪੜਾ, ਜਸਵਿੰਦਰ ਸਿੰਘ ਜੱਸਾ, ਨੀਲਾ ਮਦਨ, ਮਿੰਟੂ ਕਮਰਾ, ਪ੍ਰਵੇਸ਼ ਖੰਨਾ, ਵਿਜੇ ਖੰਨਾ, ਸੰਦੀਪ ਚਲਾਨਾ, ਦੀਪਕ ਛਾਬੜਾ, ਮੁਕੇਸ਼ ਬਗਲਾ, ਐਡਵੋਕੇਟ ਕਰਨ ਛਾਬੜਾ, ਰਾਜੇਸ਼ ਮਿੱਡਾ, ਬੰਟੀ ਦਹੂਜਾ, ਸਾਜਨ ਚੁੱਘ, ਸੁਮਿਤ ਵਰਮਾ, ਰਾਜਨ ਡੁਮਰਾ, ਡਾ. ਅਲੋਕ ਚੰਦ, ਕਿਸਾਨ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਕ, ਪ੍ਰਤੀਕ ਸੰਧੂ, ਸੋਨੂੰ ਦਰਗਨ, ਅਜੈ ਕੁਮਾਰ, ਰਾਮ ਸਰੂਪ, ਇਕਬਾਲ ਸਿੰਘ, ਵਿਪਿਨ ਕੁਮਾਰ ਅਤੇ ਗੁਨੂ ਕੁੱਕੜ ਵੱਲੋਂ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ, ਸਾਬਕਾ ਮੰਤਰੀ ਹੰਸਰਾਜ ਜੋਸਨ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਤਰਸੇਮ ਵਿਖੋਨਾ ਨੇ ਕਿਹਾ ਕਿ ਇਸ ਪ੍ਰਸੰਗ ਤੋਂ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਗ਼ਲਤ ਸੰਗਤ ਅਤੇ ਭੜਕਾਊ ਸਲਾਹਾਂ ਤੋਂ ਬਚਣਾ ਚਾਹੀਦਾ ਹੈ ਇਸ ਮੌਕੇ ਦੇਵੀਦੁਆਰਾ ਰਾਮਲੀਲਾ ਕਮੇਟੀ ਦੇ ਡਾਇਰੈਕਟਰ ਦੇਸ ਰਾਜ ਗੁਡਾਲੀਆ, ਪ੍ਰਧਾਨ ਰਾਜ ਚੌਹਾਨ, ਜਨਰਲ ਸਕੱਤਰ ਗਗਨ ਵਾਟਸ, ਖ਼ਜ਼ਾਨਚੀ ਵਿਮਲ ਭਠੇਜਾ, ਸੰਜੀਵ ਕੁਮਾਰ, ਸਰਪੰਚ ਟਿਕਨ ਪਰੂਥੀ, ਸਟੇਜ ਸਕੱਤਰ ਰੋਹਿਤ ਗੁਡਾਲੀਆ, ਸੰਦੀਪ ਸਗੇਲੀਆ, ਦੀਪਕ ਸਹਿਗਲ, ਐਡਵੋਕੇਟ ਕ੍ਰਿਸ਼ ਇਚਪੂਜਾਨੀ, ਧੀਰਜ ਅਨੇਜਾ, ਸੰਦੀਪ ਕੰਬੋਜ, ਸਾਜਨ ਚੁੱਘ, ਕਪਿਲ ਨਾਗਪਾਲ, ਗਗਨ ਮੋਂਗਾ, ਬੰਟੀ ਕਾਠਪਾਲ, ਅਨਿਕੇਤ, ਵਿੱਕੀ ਸਹਿਗਲ ਅਤੇ ਆਰਵ ਗੁਡਾਲੀਆ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।