ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਮੰਡੀ ਲਾਧੂਕਾ ਰਹੀ ਬੰਦ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਮੰਡੀ ਲਾਧੂਕਾ ਰਹੀ ਬੰਦ
Publish Date: Thu, 15 Oct 2026 06:39 PM (IST)
Updated Date: Fri, 16 Oct 2026 04:04 AM (IST)
-ਐੱਫ ਐੱਫ ਰੋਡ ਤੇ ਚੱਕਾ ਜਾਮ ਰਿਹਾ ਜ਼ਿਲ੍ਹੇ ਸਿੰਘ. ਪੰਜਾਬੀ ਜਾਗਰਣ, ਮੰਡੀ ਲਾਧੂਕਾ : ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਮੰਡੀ ਵਿਚ ਬਜਾਰ ਅਤੇ ਵਪਾਰਕ ਅਦਾਰੇ ਬਿਲਕੁੱਲ ਬੰਦ ਰਹੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਐੱਫ ਐੱਫ ਰੋਡ ਤੇ ਚੱਕਾ ਜਾਮ ਕੀਤਾ ਗਿਆ। ਅਤਰਪੀ੍ਰਤ ਸਿੰਘ ਬਰਾੜ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਚਿੱਟਾ ਅਤੇ ਮੈਡੀਕਲ ਸਟੋਰਾਂ ਤੇ ਵਿਕਣ ਵਾਲਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਜਰੂਰਤ ਹੈ ਹਰੇਕ ਪੰਜਾਬੀ ਨੂੰ ਉੱਠ ਕੇ ਇਸ ਮੁਹਿੰਮ ਦੇ ਨਾਲ ਜੁੜਨ ਦੀ, ਉਨ੍ਹਾਂ ਨੇ ਕਿਹਾ ਹੈ ਸਿਸਟਮ ਬੁਰੀ ਤਰ੍ਹਾਂ ਦੇ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵਿਚ ਅਸਫ਼ਲ ਰਿਹਾ ਹੈ, ਜਿਸ ਦੇ ਚੱਲਦੇ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਜਰੂਰਤ ਹੈ ਇਕ ਵੱਡੇ ਹੰਭਲੇ ਅਤੇ ਤਿੱਖੇ ਸੰਘਰਸ਼ ਦੀ। ਇਸ ਇਕੱਠ ਨੂੰ ਉਨ੍ਹਾਂ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕਰਕੇ ਨਸ਼ਿਆਂ ਦੇ ਖ਼ਿਲਾਫ਼ ਇਕਜੁੱਟ ਹੋਣ ਦੀ ਗੱਲ ਕਹੀ। ਇਸ ਮੋਕੇ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਰਾਕੇਸ਼ ਕਮਾਰ ਸ਼ਰਮਾ ਪੀ ਪੀ ਐੱਸ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪਬਲਿਕ ਦੇ ਸਾਥ ਤੋਂ ਬਗੈਰ ਪੁਲਿਸ ਕਿਸੇ ਵੀ ਬੁਰਾਈ ਨੂੰ ਖ਼ਤਮ ਨਹੀ ਕਰ ਸਕਦੀ, ਉਨ੍ਹਾਂ ਨੇ ਕਿਹਾ ਹੈ ਪੁਲਿਸ ਜੱਦੋ ਜਹਿਦ ਕਰਕੇ ਮੁਲਜ਼ਮਾਂ ਨੂੰ ਫੜਦੀ ਹੈ ਸਿਆਸੀ ਲੋਕ ਉਸ ਨੂੰ ਤੁਰੰਤ ਛੁਡਵਾਉਣ ਲਈ ਥਾਣਿਆਂ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਪੰਜਾਬ ਵਿਚ ਅੱਤਵਾਦ ਵੀ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਕੀਤਾ ਜਾ ਸਕਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਨਸ਼ਿਆਂ ਦੇ ਖ਼ਿਲਾਫ਼ ਲੋਕ ਪੁਲਿਸ ਦਾ ਸਾਥ ਦੇਣ ਤਾਂ ਜੋ ਇਸ ਬੁਰਾਈ ਨੂੰ ਮੁੱਢ ਤੋਂ ਖ਼ਤਮ ਕੀਤਾ ਜਾ ਸਕੇ।