- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟਾਫ ਰਿਪੋਰਟਰ, ਫਾਜ਼ਿਲਕਾ : ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਪਿੰ੍ਸੀਪਲ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਹੇਠ ਸਥਾਨਕ ਸਿ

ਸਟਾਫ ਰਿਪੋਰਟਰ, ਫਾਜ਼ਿਲਕਾ : ਲਾਇਨਜ਼ ਕਲੱਬ ਵਿਸ਼ਾਲ ਵੱਲੋਂ ਪਿੰ੍ਸੀਪਲ ਐਡਵੋਕੇਟ ਸ਼ੇਖਰ ਛਾਬੜਾ ਦੀ ਪ੍ਰਧਾਨਗੀ ਹੇਠ ਸਥਾਨਕ ਸਤਿਸੰਗ ਐਲੀਮੈਂਟਰੀ ਪ੍ਰਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਲਾਇਨਜ਼ ਜ਼ਿਲ੍ਹਾ 321 ਐਫ ਰੀਜ਼ਨ 6 ਦੇ ਚੇਅਰਮੈਨ ਸਤੀਸ਼ ਸਚਦੇਵਾ ਅਤੇ ਜ਼ੋਨ ਚੇਅਰਮੈਨ ਵਿਨੋਦ ਸਚਦੇਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਸੁਨੀਲ ਕੁਮਾਰ ਰਾਣਾ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਇੱਕ ਸਕੂਲ ਨੂੰ ਗੋਦ ਲਿਆ ਜਾਂਦਾ ਹੈ ਜਿਸ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀ ਸਿੱਖਿਆ ਪ੍ਰਰਾਪਤ ਕਰਦੇ ਹਨ। ਇਸੇ ਤਹਿਤ ਕਲੱਬ ਵੱਲੋਂ ਇਸ ਸਾਲ ਸਤਿਸੰਗ ਐਲੀਮੈਂਟਰੀ ਪ੍ਰਰਾਇਮਰੀ ਸਕੂਲ ਹੋਟਲ ਬਾਜ਼ਾਰ ਨੂੰ ਗੋਦ ਲਿਆ ਗਿਆ ਹੈ। ਜਿਸ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗਰੁੱਪ ਨੂੰ ਕਾਪੀਆਂ ਅਤੇ ਸਟੇਸ਼ਨਰੀ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੁਰਸ਼ੋਤਮ ਮੋਹਨ ਚੁੱਘ, ਖਜ਼ਾਨਚੀ ਐਡਵੋਕੇਟ ਅਲੋਕ ਕਟਾਰੀਆ, ਪੋ੍ਜੈਕਟ ਸਕੱਤਰ ਅਸ਼ੀਸ਼ ਸ਼ਰਮਾ, ਓਪੀ ਸਚਦੇਵਾ, ਕੌਂਸਲਰ ਸੁਰਿੰਦਰ ਕਾਲੜਾ, ਪ੍ਰਦੀਪ ਸੇਠੀ, ਰਾਜੇਸ਼ ਸ਼ਰਮਾ, ਅਭਿਨੰਦਨ ਬਾਘਲਾ, ਸੁਮਿਤ ਡੋਡਾ, ਮਹੇਸ਼ ਬੱਬਰ ਪਵਨ ਬਜਾਜ ਆਦਿ ਹਾਜ਼ਰ ਸਨ।