- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨ ਗਿਲਹੋਤਰਾ ਨੂੰ ਸਮਾਜ ਸੇਵਾ, ਪਰਉਪਕਾਰ ਅਤੇ ਭਾਈਚਾਰਕ ਵਿਕਾਸ ਦੇ ਖੇਤਰ ਵਿੱਚ ਦਿੱਤੇ ਗਏ ਸ਼ਾਨਦਾਰ ਯੋਗਦਾਨ ਲਈ ਇਸ ਮਾਣਮੱਤੇ ਸਨਮਾਨ ਨਾਲ ਨਵਾਜਿਆ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਲਈ ਸਮਾਜ ਦੀ ਸੇਵਾ ਹੋਰ ਵੱਧ ਸਮਰਪਣ, ਜ਼ਿੰਮੇਵਾਰੀ ਅਤੇ ਵਚਨਬੱਧਤਾ ਨਾਲ ਕਰਨ ਦੀ ਪ੍ਰੇਰਣਾ ਹੈ।

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ : ਪ੍ਰਸਿੱਧ ਸਮਾਜ ਸੇਵੀ, ਪਰਉਪਕਾਰੀ ਅਤੇ ਉਦਯੋਗਪਤੀ ਕਰਨ ਗਿਲਹੋਤਰਾ ਨੂੰ ਪਬਲਿਕ ਰਿਲੇਸ਼ਨਜ਼ ਕੌਂਸਲ ਆਫ਼ ਇੰਡੀਆ (PRCI) ਵੱਲੋਂ ਕਰਵਾਏ ਗਏ ਐਂਟਰਪ੍ਰਿਨਿਊਰ ਐਂਡ ਅਚੀਵਰ ਐਵਾਰਡਜ਼ ਸਮਾਗਮ ਦੌਰਾਨ ਸੋਸ਼ਲ ਲੀਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਭੇਟ ਕੀਤਾ। ਸਮਾਗਮ ਵਿੱਚ ਭਾਰਤ ਵਿੱਚ ਯੂਨਾਈਟਿਡ ਕਿੰਗਡਮ ਦੀ ਡਿਪਟੀ ਹਾਈ ਕਮਿਸ਼ਨਰ ਅਲਬਾ ਸਮੇਰੀਗਲਿਓ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।
ਕਰਨ ਗਿਲਹੋਤਰਾ ਨੂੰ ਸਮਾਜ ਸੇਵਾ, ਪਰਉਪਕਾਰ ਅਤੇ ਭਾਈਚਾਰਕ ਵਿਕਾਸ ਦੇ ਖੇਤਰ ਵਿੱਚ ਦਿੱਤੇ ਗਏ ਸ਼ਾਨਦਾਰ ਯੋਗਦਾਨ ਲਈ ਇਸ ਮਾਣਮੱਤੇ ਸਨਮਾਨ ਨਾਲ ਨਵਾਜਿਆ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਲਈ ਸਮਾਜ ਦੀ ਸੇਵਾ ਹੋਰ ਵੱਧ ਸਮਰਪਣ, ਜ਼ਿੰਮੇਵਾਰੀ ਅਤੇ ਵਚਨਬੱਧਤਾ ਨਾਲ ਕਰਨ ਦੀ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਪਛੜੇ ਅਤੇ ਲੋੜਵੰਦ ਵਰਗ ਦੀ ਭਲਾਈ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।
ਪਲਾਕਸ਼ਾ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਕਰਨ ਗਿਲਹੋਤਰਾ ਸਿੱਖਿਆ, ਉਦਯੋਗਤਾ ਅਤੇ ਸਮਾਜਿਕ ਬਦਲਾਅ ਨਾਲ ਜੁੜੀਆਂ ਕਈ ਮਹੱਤਵਪੂਰਨ ਪਹਿਲਕਦਮੀਆਂ ਦੀ ਅਗਵਾਈ ਕਰ ਰਹੇ ਹਨ। ਉਹ ਨੌਜਵਾਨਾਂ ਵਿੱਚ ਲੀਡਰਸ਼ਿਪ ਵਿਕਾਸ, ਉਦਯੋਗਤਾ ਨੂੰ ਉਤਸ਼ਾਹਿਤ ਕਰਨ, ਸਮਾਜ ਸੇਵਾ ਅਤੇ ਕਮਿਊਨਿਟੀ ਭਲਾਈ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੇ ਇਨ੍ਹਾਂ ਯੋਗਦਾਨਾਂ ਲਈ ਉਨ੍ਹਾਂ ਨੂੰ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ।
ਪੀਆਰਸੀਆਈ ਵੱਲੋਂ ਦਿੱਤੇ ਜਾਣ ਵਾਲੇ ਐਂਟਰਪ੍ਰਿਨਿਊਰ ਐਂਡ ਅਚੀਵਰ ਐਵਾਰਡਜ਼ ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਉਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਪਣੇ ਲੀਡਰਸ਼ਿਪ, ਨਵੀਨਤਾਕਾਰੀ ਸੋਚ ਅਤੇ ਸਮਾਜਿਕ ਸਰੋਕਾਰਾਂ ਰਾਹੀਂ ਸਮਾਜ 'ਤੇ ਸਕਾਰਾਤਮਕ ਅਤੇ ਸਥਾਈ ਪ੍ਰਭਾਵ ਛੱਡਿਆ ਹੈ।