ਅਨੀਤਾ ਜੈਰਥ ਨੂੰ ਨਵੀਂ ਜ਼ਿੰਮੇਵਾਰੀ ’ਤੇ ਕਰਨ ਗਿਲਹੋਤਰਾ ਨੇ ਦਿੱਤੀ ਵਧਾਈ ਅਨੀਤਾ ਜੈਰਥ ਨੂੰ ਨਵੀਂ ਜ਼ਿੰਮੇਵਾਰੀ ’ਤੇ ਕਰਨ ਗਿਲਹੋਤਰਾ ਨੇ ਦਿੱਤੀ ਵਧਾਈ
Publish Date: Wed, 26 Aug 2026 06:38 PM (IST)
Updated Date: Wed, 26 Aug 2026 06:40 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਨਗਰ ਕੌਂਸਲ ਫ਼ਾਜ਼ਿਲਕਾ ਦੀ ਨਵ-ਨਿਯੁਕਤ ਪ੍ਰਧਾਨ ਅਨੀਤਾ ਜੈਰਥ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦੇਣ ਲਈ ਸਮਾਜਸੇਵੀ ਕਰਨ ਗਿਲਹੋਤਰਾ ਨਗਰ ਕੌਂਸਲ ਦਫ਼ਤਰ ਪਹੁੰਚੇ। ਇਸ ਮੌਕੇ ਪ੍ਰਧਾਨ ਦੇ ਪਤੀ ਅਸ਼ੋਕ ਜੈਰਥ, ਸੀਨੀਅਰ ਵਾਈਸ ਪ੍ਰਧਾਨ ਭਗਵਾਨ ਦਾਸ, ਈਓ ਵਿਕਰਮ ਧੂੜੀਆ, ਭਾਜਪਾ ਆਗੂ ਤੇਜਿੰਦਰ ਨਾਮਧਾਰੀ ਅਤੇ ਡਾ. ਵਿਨੋਦ ਜੰਗੀੜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਰਨ ਗਿਲਹੋਤਰਾ ਨੇ ਅਨੀਤਾ ਜੈਰਥ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਫ਼ਾਜ਼ਿਲਕਾ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ, ਵਿਕਾਸ ਅਤੇ ਨਾਗਰਿਕ ਸਹੂਲਤਾਂ ਨਾਲ ਸਬੰਧਤ ਕੰਮਾਂ ਲਈ ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਰ ਸੰਭਵ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਪੱਧਰ ’ਤੇ ਵੀ ਸ਼ਹਿਰ ਦੇ ਹਿੱਤ ਵਿੱਚ ਲੋੜੀਂਦਾ ਸਹਿਯੋਗ ਦਿਵਾਉਣ ਲਈ ਯਤਨ ਕੀਤੇ ਜਾਣਗੇ। ਕਰਨ ਗਿਲਹੋਤਰਾ ਨੇ ਕਿਹਾ ਕਿ ਫ਼ਾਜ਼ਿਲਕਾ ਉਨ੍ਹਾਂ ਲਈ ਸਭ ਤੋਂ ਉੱਪਰ ਹੈ ਅਤੇ ਸ਼ਹਿਰ ਦੇ ਵਿਕਾਸ ਤੇ ਜਨਹਿੱਤ ਦੇ ਮਾਮਲਿਆਂ ਵਿੱਚ ਉਹ ਹਮੇਸ਼ਾ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਸਹਿਯੋਗ ਕਰਦੇ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਫ਼ਾਜ਼ਿਲਕਾ ਸ਼ਹਿਰ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਜਾਰੀ ਰਹੇਗਾ। ਇਸ ਮੌਕੇ ਸਮਾਜਸੇਵੀ ਪਵਨ ਭਠੇਜਾ, ਮਨੋਜ ਨਾਗਪਾਲ ਅਤੇ ਦੀਪਕ ਨਾਗਪਾਲ ਵੀ ਮੌਜੂਦ ਸਨ।