ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ ਨੇ ਕੀਤੀਆਂ ਵਿਚਾਰਾਂ
ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ ਦੀ ਅਹਿਮ ਮੀਟਿੰਗ ਹੋਈ
Publish Date: Tue, 24 Mar 2026 04:05 PM (IST)
Updated Date: Tue, 24 Mar 2026 04:07 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ ਜਲਾਲਾਬਾਦ ਦੀ ਇੱਕ ਅਹਿਮ ਮੀਟਿੰਗ ਜਲਾਲਾਬਾਦ ਵਿਖੇ ਹੋਈ। ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਪੁਆਰ ਨੇ ਦੱਸਿਆ ਕਿ ਸਮੇਂ ਦੀ ਲੋੜ ਮੁਤਾਬਿਕ ਸਾਡੇ ਰਵਿਦਾਸ ਭਾਈਚਾਰੇ ਨੂੰ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਸਾਡੇ ਸਮਾਜ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਇਲਾਕੇ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਜਾ ਸਕੇ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਪਾਲ ਸੁਮਨ, ਗਿਆਨ ਚੰਦ ਐਸ.ਡੀ.ਓ., ਚਰਨ ਸਿੰਘ ਪ੍ਰਧਾਨ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਫਾਜ਼ਿਲਕਾ, ਡਾਕਟਰ ਰਜਿੰਦਰ ਸਿੰਘ ਭੱਟੀ, ਮਨੋਹਰ ਲਾਲ ਇੰਸਪੈਕਟਰ ਰੋਡਵੇਜ਼, ਸੂਰਜ ਕੁਮਾਰ ਬੱਲੂਆਣਾ, ਨਿਰਭੈ ਸਿੰਘ, ਗੁਰਚੇਤ ਸਿੰਘ ਚੱਕ ਸੈਦੋ ਕੇ, ਚਰੰਜੀ ਲਾਲ ਬੀ.ਐੱਸ.ਪੀ., ਡਾ. ਪ੍ਰਕਾਸ਼ ਦੋਸ਼ੀ ਨੇ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਦੀ ਵਕਾਲਤ ਕੀਤੀ ਅਤੇ ਗੁਰੂ ਰਵਿਦਾਸ ਚੇਤਨ ਸਮਾਜ ਸਭਾ ਨੂੰ ਪੁਨਰ ਸਰਜੀਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਇੱਕ ਹੋਰ ਮੀਟਿੰਗ 29-03-2026 ਦਿਨ ਐਤਵਾਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵਾ ਨੰਦ ਬੱਲੂਆਣਾ,ਓਮ ਪ੍ਰਕਾਸ਼ ਬੱਲੂਆਣਾ, ਸ਼ਿਸ਼ੂ ਰਾਮ ਬੱਲੂਆਣਾ ਸੁਰਿੰਦਰ ਸਿੰਘ ਜਲਾਲਾਬਾਦ, ਅਮਨ ਗੋਲਡੀ ਆਦਿ ਹਾਜ਼ਰ ਸਨ।