ਇਫਟੂ ਮਾਲਵਾ ਜ਼ੋਨ ਕਮੇਟੀ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਦੀਆਂ ਤਿਆਰੀਆਂ ’ਤੇ ਚਰਚਾ
ਇਫਟੂ ਮਾਲਵਾ ਜੋਨ ਕਮੇਟੀ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਦੀਆ ਤਿਆਰੀਆ ਸੰਬੰਧੀ ਮੀਟਿੰਗ ਹੋਈ
Publish Date: Wed, 25 Mar 2026 05:38 PM (IST)
Updated Date: Wed, 25 Mar 2026 05:41 PM (IST)

ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਫਾਜ਼ਿਲਕਾ : ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਰ ਸ਼ਹੀਦ ਕਾਮਰੇਡ ਰਾਜ਼ ਸਿੰਘ ਦੀ ਧਰਮਪਤਨੀ ਮਾਲਵਾ ਜੋਨ ਕਮੇਟੀ ਦੇ ਚੇਅਰਮੈਨ ਸਵਰਨ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੇ ਮਾਲਵਾ ਜੋਨ ਕਮੇਟੀ ਦੇ ਆਗੂਆਂ ਵੱਲੋਂ ਮੁੱਖ ਦਫ਼ਤਰ ਮਲੋਟ ਵਿਖੇ ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਵਸ ਦੀਆ ਤਿਆਰੀਆ ਤੇ ਅਮਰ ਸ਼ਹੀਦ ਕਾਮਰੇਡ ਰਾਜ਼ ਸਿੰਘ ਦੀ ਜੀਵਨੀ ਛਾਪਣ ਸਬੰਧੀ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਚੇਅਰਮੈਨ ਜਗਸੀਰ ਸਿੰਘ ਨੇ ਕੀਤੀ।ਇਸ ਮੌਕੇ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਧੂੜੀਆ, ਸੂਬਾ ਕਮੇਟੀ ਮੈਂਬਰ ਦਲੀਪ ਕੁਮਾਰ ਅਬੋਹਰ, ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅਵਤਾਰ ਸਿੰਘ ਖਾਲਸਾ ਬਹਾਵ ਵਾਲਾ, ਜ਼ਿਲ੍ਹਾ ਸਕੱਤਰ ਫਾਜ਼ਿਲਕਾ ਦਵਿੰਦਰ ਕੁਮਾਰ ਚੱਕ ਪੁੰਨਾ ਵਾਲਾ ਜਲਾਲਾਬਾਦ, ਇਕਾਈ ਪ੍ਰਧਾਨ ਦਰਸ਼ਨ ਸਿੰਘ ਘੱਗਾ, ਕੁਲਵੰਤ ਸਿੰਘ ਇਕਾਈ ਪ੍ਰਧਾਨ ਮੋਗਾ, ਦਲਜੀਤ ਸਿੰਘ ਇਕਾਈ ਪ੍ਰਧਾਨ ਬਠਿੰਡਾ, ਜਗਦੇਵ ਸਿੰਘ ਇਕਾਈ ਪ੍ਰਧਾਨ ਪਿੰਡ ਮਲੋਟ, ਮਨਦੀਪ ਸਿੰਘ ਇਕਾਈ ਪ੍ਰਧਾਨ ਪਿੰਡ ਕਰਮਗੜ੍ਹ, ਦਲਜੀਤ ਸਿੰਘ ਵਿਰਦੀ ਇਕਾਈ ਪ੍ਰਧਾਨ ਮੁਕਤਸਰ ਸਾਹਿਬ,ਇਜੈਕਟਿਵ ਕਮੇਟੀ ਮੈਂਬਰ ਪੰਜਾਬ ਭਜਨ ਲਾਲ ਲਾਧੂਕਾ, ਮਹਿੰਦਰ ਕੁਮਾਰ ਜੁੱਤੀ ਮਜ਼ਦੂਰ ਯੂਨੀਅਨ ਮਲੋਟ, ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਵਾਈਸ ਪ੍ਰਧਾਨ ਅਤੇ ਇਫਟੂ ਦੇ ਸੀਨੀਅਰ ਆਗੂ ਜਗਸੀਰ ਸਿੰਘ ਡੈਨੀ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਉਪਰੰਤ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਇਫਟੂ ਦੇ ਸੂਬਾ ਜਨਰਲ ਸਕੱਤਰ ਅਮਰ ਸ਼ਹੀਦ ਕਾਮਰੇਡ ਰਾਜ਼ ਸਿੰਘ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਮੀਟਿੰਗ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਆਲਮ ਵਾਲਾ ਨੇ ਕੀਤੀ।ਅਤੇ ਇਸ ਮੌਕੇ ਮਾਲਵਾ ਜੋਨ ਕਮੇਟੀ ਦੇ ਆਗੂਆਂ ਨੇ ਮਈ ਦਿਵਸ ਦੀਆ ਤਿਆਰੀਆ ਤੇ ਕਾਮਰੇਡ ਰਾਜ਼ ਸਿੰਘ ਦੀ ਜੀਵਨੀ ਛਾਪਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਇਸ ਮੌਕੇ ਆਗੂਆਂ ਨੇ ਮਈ ਦਿਵਸ ਸਬੰਧੀ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਗਏ।ਇਸ ਮੌਕੇ ਦਫ਼ਤਰ ਇੰਚਾਰਜ ਵੀਰਪਾਲ ਕੌਰ,ਰਾਣੀ ਕੌਰ ਆਦਿ ਹਾਜ਼ਰ ਸਨ।