ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਹਲਕਾ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲਣ ਦਾ ਦਾਅਵਾ ਕੀਤਾ ਗਿਆ, ਜਦੋਂ ਵੱਖ-ਵੱਖ ਪਿੰਡਾਂ ਨਾਲ ਸਬੰਧਤ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਸਾਰੇ ਨਵੇਂ ਮੈਂਬਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮਾਹੂਆਣਾ, ਸਿੰਘਪੁਰਾ, ਕੱਟਿਆਂਵਾਲੀ, ਜੱਟਾ, ਨੂਰਪੁਰਾ, ਬੰਨਾਵਾਲਾ, ਵੈਰੋਕੇ, ਝੋਟਿਆਂਵਾਲੀ, ਚੱਕ ਬੰਨਾਵਾਲਾ, ਚੱਕ ਡਾਬਵਾਲਾ, ਤੰਬੂਵਾਲਾ, ਜੰਡਵਾਲਾ, ਮੌਲਵੀਵਾਲਾ, ਜੰਡਵਾਲਾ ਭੀਮੇਸ਼ਾ, ਨਕੇਰੀਆਂ, ਸਿਮਰੇਵਾਲਾ, ਹਲੀਮਵਾਲਾ, ਸੰਤੋਖ ਸਿੰਘਵਾਲਾ, ਭੰਬਾ ਵੱਟੂ ਅਤੇ ਭੰਬਾ ਵੱਟੂ ਉਤਾੜ ਸਮੇਤ ਕਈ ਪਿੰਡਾਂ ਦੇ ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਜੱਲਾ ਲੱਖੇ ਕੇ ਹਿਠਾੜ, ਮਾਲਮ, ਅਲਿਆਣਾ, ਬੱਗੇ ਕੇ ਠਾੜ, ਕਾਲੂਵਾਲਾ, ਚੱਕ ਬਜੀਦਾ, ਚੱਕ ਖੀਵਾ, ਚੱਕ ਵਜੀਦਾ, ਚੱਕ ਕਬਾਇਆ, ਸੋਹਣਾ ਸੰਦੜ, ਚੱਕ ਟਾਹਲੀਵਾਲਾ, ਸੁਖੇਰਾ ਬੋਦਲਾ, ਢੰਡੀ ਕਦੀਮ, ਆਤੂਵਾਲਾ, ਕਮਰੇਵਾਲਾ, ਮੰਨੇਵਾਲਾ, ਕੱਟਿਆਵਾਲਾ, ਅਰਨੀਵਾਲਾ ਉਤਾੜ, ਲੱਧੂਵਾਲਾ ਉਤਾੜ, ਕਾਠਗੜ੍ਹ, ਪਾਲੀਵਾਲਾ, ਫਲੀਆਂਵਾਲਾ, ਟਿਵਾਣਾ ਕਲਾਂ, ਢਾਣੀ ਮਾਨ ਸਿੰਘ, ਹਜ਼ਾਰਾ ਰਾਮ ਸਿੰਘਵਾਲਾ, ਨਾਨਕ ਨਗਰ, ਕਮਾਲਵਾਲਾ, ਇਸਲਾਮਵਾਲਾ, ਚਿਮਨੇਵਾਲਾ, ਜੋੜਕਿਆਂ, ਚੱਕ ਖਿਓਵਾਲੀ, ਮੁਰਾਦਵਾਲਾ, ਸਜਰਾਣਾ, ਟਾਹਲੀਵਾਲਾ, ਬੋਦਲਾ, ਮੰਡੀ ਅਰਨੀਵਾਲਾ, ਚਾਹਲਾ, ਘਟੀਆਂਵਾਲੀ, ਮਹੂਆਣਾ ਬੋਦਲਾ, ਸ਼ਾਹਪੁਰਾ, ਹਲੀਮਵਾਲਾ ਅਤੇ ਰੋੜਾਵਾਲੀ ਮੰਡੀ ਸਮੇਤ ਹੋਰ ਇਲਾਕਿਆਂ ਦੇ ਪਰਿਵਾਰਾਂ ਦੇ ਵੀ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ।