ਜਸਟਿਸ ਨਿਧੀ ਗੁਪਤਾ ਵੱਲੋਂ ਅਬੋਹਰ ਸਬ-ਡਿਵੀਜ਼ਨ ਦੀਆਂ ਅਦਾਲਤਾਂ ਦਾ ਨਿਰੀਖਣ ਹਾਈਕੋਰਟ ਦੀ ਜਸਟਿਸ ਨਿਧੀ ਗੁਪਤਾ ਵੱਲੋਂ ਅਬੋਹਰ ਸਬ-ਡਿਵੀਜ਼ਨ ਦੀਆਂ ਅਦਾਲਤਾਂ ਦਾ ਨਿਰੀਖਣ
Publish Date: Thu, 26 Nov 2026 07:05 PM (IST)
Updated Date: Fri, 27 Nov 2026 04:08 AM (IST)
ਬਾਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ, ਬਾਰ ਅਤੇ ਬੈਂਚ ਵਿਚਕਾਰ ਬਿਹਤਰ ਤਾਲਮੇਲ ਤੇ ਸਹਿਯੋਗ ਤੇ ਦਿੱਤਾ ਜ਼ੋਰ ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਨਿਧੀ ਗੁਪਤਾ ਵੱਲੋਂ ਅਬੋਹਰ ਸਬ-ਡਿਵੀਜ਼ਨ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਸੈਸ਼ਨ ਜੱਜ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਅਬੋਹਰ ਅਦਾਲਤ ਕੰਪਲੈਕਸ ਪਹੁੰਚਣ ਤੇ ਸੀਨੀਅਰ ਜੁਡੀਸ਼ੀਅਲ ਅਧਿਕਾਰੀ ਭੁਪਿੰਦਰ ਮਿੱਤਲ ਸਮੇਤ ਹੋਰ ਨਿਆਂਇਕ ਅਧਿਕਾਰੀਆਂ ਵੱਲੋਂ ਜਸਟਿਸ ਨਿਧੀ ਗੁਪਤਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਬਾਰ ਰੂਮ ਪਹੁੰਚਣ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਮੀਤ ਪ੍ਰਧਾਨ ਐਡਵੋਕੇਟ ਸ਼ਰੁਤੀ ਭੀਮਵਾਲ, ਸਕੱਤਰ ਐਡਵੋਕੇਟ ਗੌਰਵ ਧੂੜੀਆ, ਸੰਯੁਕਤ ਸਕੱਤਰ ਐਡਵੋਕੇਟ ਨੇਹਾ ਸ਼੍ਰੀ ਅਤੇ ਕੈਸ਼ੀਅਰ ਰਿਧਮ ਵਧਵਾ ਸਮੇਤ ਸਮੂਹ ਵਕੀਲਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਸੂਰੀਨ ਕੜਵਾਸਰਾ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਐਡਵੋਕੇਟ ਸੰਜੀਵ ਬਜਾਜ ਨੇ ਸਵਾਗਤੀ ਭਾਸ਼ਣ ਦਿੰਦਿਆਂ ਜਸਟਿਸ ਨਿਧੀ ਗੁਪਤਾ ਦਾ ਸਨਮਾਨ ਕੀਤਾ। ਉੱਥੇ ਹੀ ਮੀਤ ਪ੍ਰਧਾਨ ਸ਼ਰੁਤੀ ਭੀਮਵਾਲ ਨੇ ਹਾਜ਼ਰ ਵਕੀਲਾਂ ਨੂੰ ਜਸਟਿਸ ਨਿਧੀ ਗੁਪਤਾ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਬਾਰ ਐਸੋਸੀਏਸ਼ਨ ਦੇ ਸਕੱਤਰ ਗੌਰਵ ਧੂੜੀਆ ਨੇ ਕੀਤਾ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਬਾਰ ਅਤੇ ਬੈਂਚ ਵਿਚਕਾਰ ਸੁਹਿਰਦ ਅਤੇ ਬਿਹਤਰ ਸਬੰਧਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਕੀਲ ਭਾਈਚਾਰੇ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਅਤੇ ਅਦਾਲਤੀ ਕੰਪਲੈਕਸ ਨਾਲ ਸਬੰਧਤ ਜ਼ਰੂਰਤਾਂ ਬਾਰੇ ਜਸਟਿਸ ਨਿਧੀ ਗੁਪਤਾ ਨੂੰ ਵਿਸਥਾਰਪੂਰਵਕ ਜਾਣੂ ਕਰਵਾਇਆ। ਇਸ ਉਪਰੰਤ ਜਸਟਿਸ ਨਿਧੀ ਗੁਪਤਾ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਬਾਰ ਰੂਮ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰ ਅਤੇ ਬੈਂਚ ਇਕ-ਦੂਜੇ ਦੇ ਪੂਰਕ ਹਨ। ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਦੋਵਾਂ ਵਿਚਕਾਰ ਆਪਸੀ ਸਹਿਯੋਗ, ਸਨਮਾਨ ਅਤੇ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਬਾਰ ਐਸੋਸੀਏਸ਼ਨ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਅਤੇ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਜਸਟਿਸ ਨਿਧੀ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੰਦਿਆਂ ਅਦਾਲਤੀ ਕੰਪਲੈਕਸ ਵਿੱਚ ਬੂਟਾ ਵੀ ਲਗਾਇਆ। ਪ੍ਰੋਗਰਾਮ ਦੇ ਅੰਤ ਵਿੱਚ ਬਾਰ ਅਤੇ ਬੈਂਚ ਵਿਚਕਾਰ ਆਪਸੀ ਮੇਲ-ਮਿਲਾਪ, ਸਦਭਾਵਨਾ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੇ ਇਕੱਠੇ ਬੈਠ ਕੇ ਨਾਸ਼ਤਾ ਕੀਤਾ। ਇਸ ਮੌਕੇ ਐਡਵੋਕੇਟ ਅਮਿਤ ਅਸੀਜਾ ਬਾਵਾ, ਤੇਜਿੰਦਰ ਸਿੰਘ ਖਾਲਸਾ, ਆਨੰਦ ਗੁਪਤਾ, ਸੰਦੀਪ ਬਜਾਜ, ਅੰਮ੍ਰਿਤ ਪਾਲ ਸਿੰਘ ਤਿੰਨਾ, ਨਿਧੀ ਬੇਰੀ, ਜੈਸਮੀਨ ਬਿਸ਼ਨੋਈ, ਮੁਕੇਸ਼ ਕੁਮਾਰ ਲੱਕੀ, ਪ੍ਰਭਜੋਤ ਸਿੰਘ ਕਾਲੜਾ, ਗੌਤਮ ਕਪੂਰ, ਦਵਿੰਦਰ ਸਿੰਘ ਸੰਧੂ, ਹਰਮਿੰਦਰ ਪਾਲ ਸਿੰਘ ਬਜਾਜ, ਗੌਰਵ ਮੁਟਨੇਜਾ, ਸੁਰਿੰਦਰ ਨਿਰਾਣੀਆ, ਗੌਰਵ ਬਜਾਜ, ਗੁਰਜਿੰਦਰ ਸਿੰਘ ਕਾਲੜਾ, ਅਭਿਸ਼ੇਕ ਸਤੀਜਾ, ਅਜੇ ਗਿਲਹੋਤਰਾ, ਕ੍ਰਿਸ਼ਨ ਲਾਲ ਬਿਸ਼ਨੋਈ, ਹੰਸ ਰਾਜ ਬਿਸ਼ਨੋਈ, ਲਖਵਿੰਦਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ |ਚ ਵਕੀਲ ਹਾਜ਼ਰ ਸਨ।