ਹਰਜਿੰਦਰ ਸਿੰਘ ਬਣੇ ਮਾਸਟਰ ਕੇਡਰ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ
ਹਰਜਿੰਦਰ ਸਿੰਘ ਬਣੇ ਮਾਸਟਰ ਕੇਡਰ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ
Publish Date: Wed, 18 Feb 2026 04:56 PM (IST)
Updated Date: Wed, 18 Feb 2026 05:00 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਕੇਡਰ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲੜਨ ਵਾਲੀ ਪੰਜਾਬ ਦੀ ਸਿਰਮੌਰ ਜੱਥੇਬੰਦੀ ਮਾਸਟਰ ਕੇਡਰ ਯੂਨੀਅਨ ਜਿਲ੍ਹਾ ਫਾਜਿਲਕਾ ਨੇ ਯੂਨੀਅਨ ਨੂੰ ਪੁਨਰਬਲ ਤੇ ਤੱਕੜਾ ਕਰਨ ਲਈ ਜਿਲ੍ਹਾ ਜਨਰਲ ਸਕੱਤਰ ਦੀ ਨਿਯੁਕਤੀ ਕਰਕੇ ਇਕਾਈ ਨੂੰ ਸਮਰੱਥ ਕੀਤਾ ਹੈ। ਜਾਣਕਾਰੀ ਦਿੰਦਿਆਂਜ਼ਿਲ੍ਹਾਂ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ ਤੇ ਸਮੁੱਚੀ ਟੀਮ,ਸੀਨੀਅਰ ਵਾਇਸ ਪ੍ਰਧਾਨ ਪੰਜਾਬ ਦਲਜੀਤ ਸਿੰਘ ਸੱਭਰਵਾਲ, ਸਟੇਟ ਕਮੇਟੀ ਮੈਬਰ ਸੁਰਿੰਦਰ ਕੁਮਾਰ, ਸਕੱਤਰਰਮੇਸ ਕੁਮਾਰ ਦੀ ਹਾਜਰੀ ਵਿਚ ਸਰਵਸੰਮਤੀ ਨਾਲ ਸਕੂਲ ਆਫ ਐਮੀਨੈੱਸ ਵਿਚ ਪੰਜਾਬੀ ਮਾਸਟਰ ਦੀਆਂ ਸੇਵਾਵਾਂ ਨਿਭਾ ਰਹੇ ਹਰਜਿੰਦਰ ਸਿੰਘ ਨੂੰ ਫੁੱਲਾ ਦੇ ਹਾਰ ਪਾ ਕੇ ਮਾਣ ਨਾਲ ਯੂਨੀਅਨ ਦੀ ਵੱਡੀ ਜੁੰਮੇਵਾਰੀ ਦਿੰਦੇ ਹੋਏ। ਜ਼ਿਲ੍ਹਾਂ ਜਨਰਲ ਸਕੱਤਰ ਚੁਣਿਆਂ ਗਿਆ। ਹਰਜਿੰਦਰ ਸਿੰਘ ਇਕ ਨਿਧੜਕ ਜੁਝਾਰੂ ਯੋਧੇ ਤੇ ਰਸੂਖਵਾਨ ਆਗੂ ਹਨ, ਉਹ ਹਮੇਸ਼ਾ ਅਧਿਆਪਕ ਵਰਗ ਦੇ ਸੰਜੀਦਾ ਮਸਲਿਆਂ ਤੇ ਗੰਭੀਰਤਾ ਤੇ ਧੜੱਲੇ ਨਾਲ ਖੜਦੇ ਹਨ, ਹਰਜਿੰਦਰ ਸਿੰਘ ਬਹਾਦਰ ਜਰਨੈਲ ਹੋਣ ਦੇ ਨਾਲ ਨਾਲ ਸੰਜੀਦਾ ਸਾਹਿਤਕਾਰ ਕਵੀ ਹਨ, ਉਹਨਾਂ ਦੀਆਂ ਕ੍ਰਾਂਤੀਕਾਰੀ ਸਰਾ ਸਮਾਜ ਤੇ ਲੋਕਭਲਾਈ ਲਈ ਹੋ ਨਿਬੜਦੀਆ ਹਨ,ਜੁੰਮੇਵਾਰੀ ਸੰਭਾਲਦਿਆ ਹੋਏ ਜ਼ਿਲ੍ਹਾਂ ਜਨਰਲ ਸਕੱਤਰ ਨੇ ਕਿਹਾ ਕਿ ਉਹ ਅਧਿਆਪਕ ਵਰਗ ਦੀਆ ਹੱਕੀ ਮੰਗਾਂ ਲਈ ਹਮੇਸ਼ਾ ਲੜਦੇ ਰਹਿਣਗੇ।ਆਪਣੀ ਜੁੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਉਣਗੇ, ਯੂਨੀਅਨ ਦੀ ਏਕਤਾ ਇਕਜੁਟਤਾ ਤੇ ਸੰਗਠਨਾਤਮਕ ਮਜਬੂਤੀ ਲਈ ਕੰਮ ਕਰਨਗੇ, ਟੈੱਟ ਦੇ ਮਸਲੇ ਤੇ ਬੋਲਦਿਆ ਹਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਮਨਸਾ ਨੂੰ ਨੇਸਤੋ ਨਾਬੂਤ ਕਰਨ ਲਈ ਪੰਜਾਬ ਭਰ ਵਿਚ ਵੱਡਾ ਅੰਦੋਲਨ ਆਰੰਭ ਕੀਤਾ ਜਾਵੇਗਾ ਤਾ ਜੋ ਅਧਿਆਪਕ ਵਰਗ ਦਾ ਮਾਨ ਸਨਮਾਨ ਬਹਾਲ ਰੱਖਿਆ ਜਾ ਸਕੇ, ਇਸ ਮੌਕੇ ਸਮੁੱਚੀ ਜਿਲ੍ਹਾ ਇਕਾਈ ਵੱਲੋ ਹਰਜਿੰਦਰ ਸਿੰਘ ਵਧਾਈਆਂ ਦਿੱਤੀਆਂ। ਇਸ ਮੌਕੇ ਅਸੋਕ ਧਮੀਜਾ,ਸਮੀਰ ਮੈਥ ਮਾਸਟਰ, ਰਮੇਸ਼ ਕੁਮਾਰ,ਧਰਮਪਾਲ ਸ ਸ ਮਾਸਟਰ ਹਰਜਿੰਦਰ ਸਿੰਘ ਸੁਰਿੰਦਰ ਕੁਮਾਰ ਧਰਮਿੰਦਰ ਕੁਮਾਰ ਤੇ ਯੂਨੀਅਨ ਦੇ ਹੋਰ ਸਾਥੀ ਹਾਜਰ ਸਨ।