ਹਨੂੰਮਾਨ ਜਨਮ ਉਤਸਵ ਅੱਜ
1 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਹਨੂੰਮਾਨ ਜਨਮ ਉਤਸਵ
Publish Date: Tue, 31 Mar 2026 04:49 PM (IST)
Updated Date: Tue, 31 Mar 2026 04:52 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ, ਫਾਜ਼ਿਲਕਾ : ਸ਼੍ਰੀ ਰਾਮ ਨਿਸ਼ਕਾਮ ਸੇਵਾ ਟਰੱਸਟ, ਫਾਜ਼ਿਲਕਾ ਵੱਲੋਂ ਅੱਜ ਜਨਮ ਮਹਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਭਗਤੀ ਗੀਤ, ਬਾਲਾਜੀ ਚੌਕੀ, ਬੱਚਿਆਂ ਦੇ ਮੁਕਾਬਲੇ ਅਤੇ ਬਾਬਾ ਦੀ ਜਯੰਤੀ ਦੇ ਮੌਕੇ ਤੇ ਰਾਤ 12 ਵਜੇ ਇੱਕ ਵਿਸ਼ੇਸ਼ 56-ਭੋਗ ਆਰਤੀ ਸ਼ਾਮਲ ਹੋਵੇਗੀ। ਜਾਣਕਾਰੀ ਦਿੰਦੇ ਗੋਏ ਸੁਸਾਇਟੀ ਦੇ ਮੈਂਬਰ ਗਗਨ ਮੋਂਗਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਾਰਤਿਕ ਕਟਾਰੀਆ ਵਲੋਂ ਸੰਚਾਲਿਤ ਸ਼ਾਮ ਦੇ ਗਣੇਸ਼ ਵੰਦਨਾ ਨਾਲ ਹੋਵੇਗੀ। ਇਸ ਤੋਂ ਬਾਅਦ ਕੀਰਤਨ ਦੀ ਸ਼ੁਰਵਾਤ ਸ਼੍ਰੀ ਬਾਲਾਜੀ ਪੈਦਲ ਸੰਘ, ਫਾਜ਼ਿਲਕਾ ਵੱਲੋਂ ਕੀਤਾ ਜਾਵੇਗਾ। ਹਨੂੰਮਾਨਗੜ੍ਹ ਦੇ ਪ੍ਰਸਿੱਧ ਐਂਕਰ ਸੁਰੇਸ਼ ਕਟਾਰੀਆ ਸਟੇਜ ਹੋਸਟ ਹੋਣਗੇ। ਦਿੱਲੀ ਤੋਂ ਪਹੁੰਚ ਰਹੇ ਪ੍ਰਸਿੱਧ ਭਜਨ ਗਾਇਕ ਗਰਗ ਸਿਸਟਰਜ਼ ਆਪਣੀਆਂ ਸੁਰਾਂ ਨਾਲ ਮਾਹੌਲ ਨੂੰ ਭਗਤੀ ਵਿੱਚ ਡੁੱਬਾਉਣਗੇ। ਸਮਾਗਮ ’ਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸਐੱਸਪੀ ਗੁਰਮੀਤ ਸਿੰਘ, ਪੰਜਾਬ ਦੇ ਚੇਅਰਮੈਨ ਪੀਐਚਡੀ ਕਰਨ ਗਿੱਲਹੋਤਰਾ, ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਅਤੇ ਪਵਨ ਭਠੇਜਾ, ਅਰੋੜਵੰਸ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਰੁਣ ਵਧਵਾ ਨਵਦੀਪ ਛਾਬੜਾ, ਗੋਲਡੀ ਸਚਦੇਵਾ, ਰੋਹਿਤ ਖੁਰਾਣਾ, ਸੌਰਭ ਗਰੋਵਰ, ਵਿਕਾਸ ਕਟਾਰੀਆ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।