ਫਾਜ਼ਿਲਕਾ ਦੇ ਕੇਆਰਵੀ ਗਾਰਡਨ ’ਚ ਹਰਿਆਲੀ ਤੀਜ ਦੀ ਰਹੀ ਧੂਮ ਫਾਜ਼ਿਲਕਾ ਦੇ ਕੇਆਰਵੀ ਗਾਰਡਨ ’ਚ ਹਰਿਆਲੀ ਤੀਜ ਦੀ ਰਹੀ ਧੂਮ, 170 ਤੋਂ ਵੱਧ ਔਰਤਾਂ ਨੇ ਕੀਤੀ ਸ਼ਿਰਕਤ
Publish Date: Wed, 19 Aug 2026 04:39 PM (IST)
Updated Date: Wed, 19 Aug 2026 04:42 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫ਼ਾਜ਼ਿਲਕਾ ਦੇ ਕੇਆਰਵੀ ਗਾਰਡਨ ਵਿਖੇ ਹਰਿਆਲੀ ਤੀਜ ਦੇ ਮੌਕੇ ’ਤੇ ਜਵੈਲਰੀ ਬਾਈ ਸਿਮਰਨ ਦੀ ਮਾਲਕਣ ਸਿਮਰਨ ਅਨੇਜਾ ਅਤੇ ਕਲ ਅੱਜ ਕਲ ਬੁਟੀਕ ਦੀ ਮਾਲਕਣ ਅੰਜੂ ਅਨੇਜਾ ਦੇ ਸਾਂਝੇ ਉਪਰਾਲੇ ਸਦਕਾ ਰੰਗਾਰੰਗ ਸਮਾਗਮ ਕਰਵਾਇਆ ਗਿਆ। ਸਿਮਰਨ ਅਨੇਜਾ ਨੇ ਕਿਹਾ ਕਿ ਤੀਜ ਦਾ ਤਿਉਹਾਰ ਪੰਜਾਬੀ ਸੱਭਿਆਚਾਰ, ਉਮੰਗ ਅਤੇ ਨਾਰੀ ਸ਼ਕਤੀ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਫਾਜ਼ਿਲਕਾ ਦੀਆਂ ਔਰਤਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਸੀ, ਜਿੱਥੇ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਰਵਾਇਤੀ ਤਿਉਹਾਰ ਦਾ ਆਨੰਦ ਲੈ ਸਕਣ। ਸਹਿ-ਪ੍ਰਬੰਧਕ ਅੰਜੂ ਅਨੇਜਾ ਨੇ ਸਾਰੀਆਂ ਔਰਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਹਰ ਗਤੀਵਿਧੀ ਵਿੱਚ ਉਨ੍ਹਾਂ ਦਾ ਉਤਸ਼ਾਹ ਹੀ ਸਮਾਗਮ ਦੀ ਅਸਲ ਸਫਲਤਾ ਹੈ। ਤੀਜ ਕੁਈਨ ਮੁਕਾਬਲਾ ਰਿਹਾ ਖਿੱਚ ਦਾ ਕੇਂਦਰ ਸਮਾਗਮ ਦੌਰਾਨ ਤੀਜ ਕੁਈਨ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਮੁਕਾਬਲੇ ਨੂੰ ਪਾਰਦਰਸ਼ੀ ਅਤੇ ਰੋਮਾਂਚਕ ਬਣਾਉਣ ਲਈ ਚੋਣ ਪ੍ਰਕਿਰਿਆ ਵਿੱਚ ਲੱਕੀ ਡਰਾਅ, ਜੱਜਾਂ ਦਾ ਫੈਸਲਾ ਅਤੇ ਲਾਈਵ ਪੋਲਿੰਗ ਨੂੰ ਸ਼ਾਮਲ ਕੀਤਾ ਗਿਆ। ਮੁਕਾਬਲੇ ’ਚ ਸੁਨੈਨਾ ਸਚਦੇਵਾ ਤੇ ਟਿਮਸੀ ਸਚਦੇਵਾ ਨੇ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ’ਚ ਸ਼ਵੇਤਾ ਡੋਡਾ, ਬਿੰਦੀਆ ਜੁਨੇਜਾ, ਸ਼ਰੁਤੀ ਕਟਾਰੀਆ, ਸੰਜਨਾ ਛਾਬੜਾ, ਯਸ਼ਿਕਾ ਧਮੀਜਾ, ਕੋਮਲ ਵਰਮਾ, ਅੰਕਿਤਾ ਚਾਵਲਾ, ਹਰਸਿਮਰਨ, ਅਵੰਤਿਕਾ ਅਤੇ ਸ਼ਿਵਾਂਗੀ ਲੀਖਾ ਸਮੇਤ ਹੋਰ ਔਰਤਾਂ ਸ਼ਾਮਲ ਸਨ। ਸਮਾਗਮ ਦੌਰਾਨ ਵੱਖ-ਵੱਖ ਸਟਾਲ ਵੀ ਲਗਾਏ ਗਏ। ਦੀਪਿਕਾ ਨੇਲ ਆਰਟ ਵੱਲੋਂ ਨੇਲ ਆਰਟ ਸਟਾਲ, ਮੋਨਾ ਸਚਦੇਵਾ ਵੱਲੋਂ ਪ੍ਰੋਮੋ ਹੈਂਪਰਜ਼ ਸਟਾਲ, ਨੂਪੁਰ ਗਵਰੀ ਵੱਲੋਂ ਪੇਂਟਿੰਗਜ਼ ਸਟਾਲ ਅਤੇ ਡਾ. ਸ਼ੀਆ ਵੱਲੋਂ ਸੂਟਾਂ ਦੀ ਸਟਾਲ ਲਗਾਈ ਗਈ।