ਪ੍ਰਾਚੀਨ ਸ਼੍ਰੀ ਸ਼ਿਆਮ ਮੰਦਰ ’ਚ ਕਰਵਾਇਆ ਵਿਸ਼ਾਲ ਜਾਗਰਣ ਪ੍ਰਾਚੀਨ ਸ੍ਰੀ ਸ਼ਿਆਮ ਮੰਦਰ ਵਿੱਚ ਭਵਿਆ ਜਾਗਰਣ, ਸ਼ਰਧਾਲੂਆਂ ਨੇ ਭਜਨਾਂ ਦਾ ਲਿਆ ਆਨੰਦ
Publish Date: Thu, 24 Sep 2026 04:52 PM (IST)
Updated Date: Fri, 25 Sep 2026 04:03 AM (IST)
ਸ਼ਰਧਾਲੂਆਂ ਨੇ ਭਜਨਾਂ ਦਾ ਲਿਆ ਆਨੰਦ ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ,ਅਬੋਹਰ: ਕੁਮ੍ਹਾਰ ਮੁਹੱਲਾ ਸਥਿਤ ਪ੍ਰਾਚੀਨ ਸ਼੍ਰੀ ਸ਼ਿਆਮ ਮੰਦਰ ਵਿੱਚ 22 ਸਤੰਬਰ ਨੂੰ ਭਵਿਆ ਸ੍ਰੀ ਸ਼ਿਆਮ ਜਾਗਰਣ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਜਾਗਰਣ ’ਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਬਾਬਾ ਸ਼੍ਰੀ ਸ਼ਿਆਮ ਦੇ ਦਰਸ਼ਨ ਕੀਤੇ ਤੇ ਭਜਨ-ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਸਿੱਧ ਭਜਨ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਬਾਬਾ ਸ਼੍ਰੀ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨਾਂ ਰਾਹੀਂ ਕਲਾਕਾਰਾਂ ਨੇ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਜੋੜਿਆ। ਪ੍ਰੋਗਰਾਮ ਵਿੱਚ ਗਾਇਕਾ ਸੁਨੀਤਾ ਬਾਗੜੀ, ਸੁਰਿੰਦਰ ਚੰਚਲ, ਸੁਮਿਤ ਭਾਰਦਵਾਜ, ਪੰਡਿਤ ਕਿਸ਼ੋਰ ਲਾਲ, ਰਵਿੰਦਰ ਕੁਮਾਰ, ਲੋਕੇਸ਼ ਸ਼ਰਮਾ, ਸਾਬਕਾ ਨਗਰ ਨਿਗਮ ਕੌਂਸਲਰ, ਪੁਨੀਤ ਅਰੋੜਾ, ਸ੍ਰੀ ਸ਼ਿਆਮ ਸਖੀ ਮੰਡਲ ਸਮੇਤ ਹੋਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਜਾਗਰਣ ਦੌਰਾਨ ਸ਼ਰਧਾਲੂ ਭਜਨਾਂ ’ਤੇ ਭਾਵ-ਵਿਭੋਰ ਹੋ ਕੇ ਬਾਬਾ ਸ੍ਰੀ ਸ਼ਿਆਮ ਦਾ ਗੁਣਗਾਨ ਕਰਦੇ ਰਹੇ ਅਤੇ ਪਰਿਵਾਰ ਸਮੇਤ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਵੀ ਸੁਚਾਰੂ ਢੰਗ ਨਾਲ ਕੀਤੇ ਗਏ। ਮੰਦਰ ਮੈਨੇਜਿੰਗ ਕਮੇਟੀ ਵੱਲੋਂ ਜਾਗਰਣ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਕਲਾਕਾਰਾਂ, ਸ਼ਰਧਾਲੂਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਮੈਂਬਰਾਂ ਨੇ ਕਿਹਾ ਕਿ ਬਾਬਾ ਸ੍ਰੀ ਸ਼ਿਆਮ ਦੀ ਕਿਰਪਾ ਸਾਰੇ ਭਗਤਾਂ ’ਤੇ ਬਣੀ ਰਹੇ ਅਤੇ ਭਵਿੱਖ ਵਿੱਚ ਵੀ ਧਾਰਮਿਕ ਸਮਾਗਮਾਂ ਲਈ ਸਾਰਿਆਂ ਦਾ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇ।