ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਿਆ ਮੰਗ ਪੱਤਰ
ਸਰਕਾਰੀ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਮੁੱਖ ਮੰਤਰੀ ਨੂੰ ਨਾਮ ਇੱਕ ਮੰਗ ਪੱਤਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸੌਂਪਿਆ
Publish Date: Sat, 14 Feb 2026 03:30 PM (IST)
Updated Date: Sat, 14 Feb 2026 03:33 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਰਕਾਰੀ ਪੈਨਸ਼ਨਰਜ਼ ਜੁਆਇੰਟ ਫਰੰਟ, ਜ਼ਿਲ੍ਹਾ ਫਾਜ਼ਿਲਕਾ ਦਾ ਇੱਕ ਵਫ਼ਦ ਆਪਣੀਆਂ ਦੀਆਂ ਮੰਗਾਂ ਦੇ ਹੱਲ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਮਨਦੀਪ ਕੌਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਦਫ਼ਤਰ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਮੰਗ ਪੱਤਰ ਸੌਂਪਿਆ।ਜ਼ਿਲ੍ਹਾ ਪ੍ਰਧਾਨ, ਕਾਮਰੇਡ ਹਰਭਜਨ ਸਿੰਘ ਖੁੰਗਰ,ਜਨਰਲ ਸਕੱਤਰ, ਟਹਿਲ ਸਿੰਘ ਸੈਣੀ ਨੇ ਵਫ਼ਦ ਵਿੱਚ ਪੈਨਸ਼ਨਰ ਆਗੂ ਕਾਮਰੇਡ ਰਾਜ ਕੰਵਰ ਦੀਵਾਨ (ਵਧੀਕ ਸਕੱਤਰ), ਸੁਭਾਸ਼ ਚੰਦਰ ਸ਼ਰਮਾ, ਵਿਜੇ ਗੁਗਲਾਨੀ, ਇੰਦਰ ਮੋਹਨ ਪਟਵਾਰੀ, ਜੀਤ ਸਿੰਘ ਛਾਬੜਾ, ਸਰਵਣ ਸਿੰਘ, ਹਰਬੰਸ ਲਾਲ ਕਟਾਰੀਆ, ਈਸ਼ਰ ਦਾਸ ਅਤੇ ਨਾਇਬ ਸਿੰਘ ਸੈਣੀ ਸ਼ਾਮਲ ਸਨ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਅਪੀਲ ਕੀਤੀ।