ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸਰਕਾਰੀ ਕੰਨਿਆ ਸਕੂਲ ਦੀ ਝੰਡੀ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ’ਚ ਸਰਕਾਰੀ ਕੰਨਿਆ ਸਕੂਲ ਦੀ ਝੰਡੀ
Publish Date: Wed, 18 Nov 2026 04:09 PM (IST)
Updated Date: Wed, 18 Nov 2026 04:10 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਰਏਏ ਪ੍ਰੋਜੈਕਟ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕੁਮਾਰ ਤ੍ਰਿਪਾਠੀ ਅਤੇ ਬਲਾਕ ਨੋਡਲ ਅਫ਼ਸਰ ਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈ ਗਈ ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਵਿਗਿਆਨਕ ਮਾਡਲਾਂ ਅਤੇ ਨਵੇਂ ਵਿਚਾਰਾਂ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅਮਿਤ ਗਗਨੇਜਾ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰਦਰਸ਼ਨੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਨਾਲ ਸਕੂਲ ਅਤੇ ਸਮੁੱਚੇ ਸਕੂਲ ਪਰਿਵਾਰ ਦਾ ਮਾਣ ਵਧਿਆ। ਇਸ ਮੌਕੇ ਮਨਪ੍ਰੀਤ ਦੇ ਨਾਲ ਨਿਧੀ, ਤਾਨੀਆ ਦੇ ਨਾਲ ਕਿਰਨਦੀਪ ਕੌਰ, ਜਾਨਵੀ ਦੇ ਨਾਲ ਨੀਲਮ ਰਾਣੀ, ਨਵਪ੍ਰੀਤ ਕੌਰ ਦੇ ਨਾਲ ਆਕ੍ਰਿਤੀ, ਸਹਿਜਦੀਪ ਦੇ ਨਾਲ ਨੀਲਮ ਰਾਣੀ, ਕੋਮਲਦੀਪ ਦੇ ਨਾਲ ਮਨੀਸ਼ਾ ਰਾਣੀ, ਜਸਮੀਨ ਦੇ ਨਾਲ ਸਿਮਰਜੀਤ ਕੌਰ, ਅੰਜੂ ਦੇ ਨਾਲ ਸੁਜਾਤਾ ਅਤੇ ਮਾਨਵੀ ਦੇ ਨਾਲ ਰਜਨੀ ਬਾਲਾ ਨੇ ਵਿਦਿਆਰਥੀਆਂ ਨੂੰ ਤਿਆਰੀ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਨਿਰਮਲ ਰਾਣੀ, ਮੀਨੂ ਬਾਲਾ, ਲਿੰਕੀ, ਜੋਤੀ ਮਿੱਢਾ, ਅਨੀਤਾ ਰਾਣੀ, ਪਰਮਜੀਤ ਕੌਰ, ਕਿਰਨ ਬਾਲਾ, ਰੋਹਿਣੀ, ਨੀਤੂ ਬਾਲਾ, ਗਗਨਦੀਪ ਕੌਰ, ਨਵਰੀਤ ਕੌਰ, ਸ਼ਰਨਜੀਤ ਕੌਰ, ਆਰਤੀ ਬਤਰਾ, ਹਰਮੇਸ਼ ਸਿੰਘ, ਮੇਜਰ ਸਿੰਘ, ਸ਼ਿੰਦਰ ਪਾਲ ਬਤਰਾ, ਸਤੀਸ਼ ਕੁਮਾਰ ਅਤੇ ਕੁਲਵੰਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ।