ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਗਾਂਧੀ ਨਗਰ ਸਥਿਤ ਪਾਰਕ ਵਾਲੀ ਗਲੀ ਵਿੱਚ ਸ਼੍ਰੀ ਗਣੇਸ਼ ਸੇਵਾ ਸੰਘ ਵੱਲੋਂ ਗਣਪਤੀ ਬੱਪਾ ਨੂੰ ਢੋਲ-ਨਗਾੜਿਆਂ ਵਿਰਾਜਮਾਨ ਕੀਤਾ ਗਿਆ। ਸੰਘ ਦੇ ਸੇਵਾਦਾਰ ਅਸ਼ਵਨੀ ਸਹਿਗਲ ਅਤੇ ਰਾਕੇਸ਼ ਸੁਖੀਜਾ ਨੇ ਦੱਸਿਆ ਕਿ ਸੋਮਵਾਰ ਸਵੇਰੇ 7 ਵਜੇ ਸੰਘ ਦੇ ਸੇਵਾਦਾਰ ਢੋਲ-ਨਗਾੜਿਆਂ ਨਾਲ ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂਮਾਨ ਮੰਦਰ, ਟਰੱਕ ਯੂਨੀਅਨ ਵਿਖੇ ਪਹੁੰਚੇ, ਜਿੱਥੇ ਗਣਪਤੀ ਬੱਪਾ ਦਾ ਸਵਾਗਤ ਕਰਨ ਉਪਰੰਤ ਉਨ੍ਹਾਂ ਨੂੰ ਪੰਡਾਲ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਭਗਵਾਨ ਅਤੇ ਭਗਤ ਵਿਚਕਾਰ ਅਟੁੱਟ ਪ੍ਰੇਮ ਦਾ ਰਿਸ਼ਤਾ ਮੰਨਿਆ ਜਾਂਦਾ ਹੈ। ਇਸੇ ਭਾਵਨਾ ਨਾਲ ਗਣਪਤੀ ਬੱਪਾ ਨੂੰ ਵਿਧੀ-ਵਿਧਾਨ ਅਤੇ ਸ਼ਰਧਾ ਨਾਲ ਪੰਡਾਲ ਵਿੱਚ ਵਿਰਾਜਮਾਨ ਕਰਵਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਗਣਪਤੀ ਬੱਪਾ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸੰਘ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼੍ਰੀ ਗਣੇਸ਼ ਉਤਸਵ 14 ਤੋਂ 20 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਉਤਸਵ ਦੌਰਾਨ ਪੰਡਾਲ ਵਿੱਚ ਫਾਜ਼ਿਲਕਾ ਦੇ ਪ੍ਰਸਿੱਧ ਭਜਨ ਗਾਇਕ ਅਨਿਰੁੱਧ ਸ਼ਰਮਾ, ਗੌਰਵ ਬੱਬਰ, ਪੱਲਵੀ ਅਗਰਵਾਲ, ਜਸਕਰਨ ਬਹਲ, ਅਬੋਹਰ ਤੋਂ ਪ੍ਰਗਟ ਸ਼ੁਭ, ਕ੍ਰਿਸ਼ਨ ਕੁਮਾਰ (ਸ਼ਾਂਤ) ਅਤੇ ਰਜਤ ਮਿੱਡਾ ਮਾਂ ਚਿੰਤਪੂਰਨੀ ਜਾਗਰਣ ਅਤੇ ਲੰਗਰ ਕਮੇਟੀ ਸਮੇਤ ਵੱਖ-ਵੱਖ ਭਜਨ ਕਲਾਕਾਰ ਆਪਣੀਆਂ ਧਾਰਮਿਕ ਪੇਸ਼ਕਾਰੀਆਂ ਦੇਣਗੇ। ਇਸ ਮੌਕੇ ਰੋਸ਼ਨ ਲਾਲ ਵਰਮਾ, ਨਰੇਸ਼ ਵਰਮਾ, ਵਿਜੇ ਮਦਾਨ, ਸ਼ੁਭਮ ਵਰਮਾ, ਵਿਸ਼ਾਲ ਸੇਤੀਆ, ਰਿਤੇਸ਼ ਸੇਤੀਆ, ਸਾਜਨ ਗਗਨੇਜਾ, ਆਸ਼ੂ ਕੱਕੜ, ਭੀਮਸੇਨ ਕਟਾਰੀਆ, ਸੈਮ ਕਟਾਰੀਆ, ਨਵਲ ਮਨਚੰਦਾ, ਜਰਨੈਲ ਸਿੰਘ, ਨਿਤਿਨ ਗਰੋਵਰ, ਰਾਕੇਸ਼ ਵਰਮਾ, ਸ਼ਿਵਮ ਵਰਮਾ, ਰੋਹਤਾਸ਼ ਵਰਮਾ, ਵਿਕਰਮ ਚੌਹਾਨ, ਅਜੈ ਮੱਕੜ, ਅਸੀਮ ਗੁਲਬਧਰ, ਹਨੀ ਬਹਲ, ਅਸ਼ਵਨੀ ਵਰਮਾ, ਰਵੀ ਸ਼ਰਮਾ, ਸੰਦੀਪ, ਸੰਜੇ ਵਰਮਾ, ਅਜੈ ਗਰੋਵਰ, ਪੱਪੂ ਵਰਮਾ, ਵਾਸੂ ਸੁਖੀਜਾ, ਵੰਸ਼ ਸੁਖੀਜਾ, ਪਾਰਸ ਬਹਲ, ਜਸਕਰਨ ਬਹਲ, ਆਸ਼ਾ ਵਰਮਾ, ਮਨੀਸ਼ਾ ਸੁਖੀਜਾ, ਮਨੀਸ਼ ਵਰਮਾ, ਦੀਪਾਲੀ ਬਹਲ, ਸੰਤੋਸ਼ ਰਾਣੀ, ਵਨਿਤਾ ਰਾਣੀ, ਨੀਤੂ ਬਾਲਾ, ਅਰਚਨਾ ਸਹਿਗਲ, ਸੋਨੀਆ ਕਾਲੜਾ, ਜੰਨਤ ਛਾਬੜਾ, ਅਨੁ ਵਰਮਾ, ਰਾਣੀ ਵਰਮਾ, ਦੀਪਿਕਾ ਵਰਮਾ, ਪੂਜਾ ਸੇਠੀਆ, ਅਨੁ ਸੁਖੀਜਾ, ਅੰਕਿਤਾ, ਸ਼ਮਾ ਸਹਿਗਲ, ਪੂਨਮ ਮੱਕੜ, ਸੁਰਭੀ ਸੇਠੀਆ, ਸੁਨੀਤਾ ਮਦਾਨ, ਕਿੱਟੂ ਕਟਾਰੀਆ, ਚੰਦ ਕਟਾਰੀਆ ਅਤੇ ਸੁਪ੍ਰਿਆ ਗਰੋਵਰ ਸਮੇਤ ਹੋਰ ਸੇਵਾਦਾਰ ਮੌਜੂਦ ਰਹੇ।