ਸਾਬਕਾ ਮੰਤਰੀ ਜਿਆਣੀ ਨੇ ਭਾਜਪਾ ਵਰਕਰਾਂ ਨਾਲ ਕੀਤੀ ਚਰਚਾ
ਸਾਬਕਾ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ
Publish Date: Sun, 29 Mar 2026 04:46 PM (IST)
Updated Date: Sun, 29 Mar 2026 04:47 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਸਾਬਕਾ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਅਤੇ ਉਹਨਾਂ ਦੀ ਧਰਮ ਪਤਨੀ ਨਿਰਮਲਾ ਜਿਆਣੀ ਭੈਣ ਪ੍ਰੇਮ ਲਤਾ ਵੱਲੋਂ ਪਿੰਡ ਲੱਖੇ ਮੁਸਾਹਿਬ ਅਤੇ ਚੰਡੀਗੜ੍ਹ ਬਸਤੀ ਵਿੱਚ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੋਣ ਵਾਲੇ ਇਲੈਕਸ਼ਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਭਾਰੀ ਸੰਖਿਆ ਵਿੱਚ ਭਾਜਪਾ ਦੇ ਵਰਕਰ ਮੌਜੂਦ ਰਹੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਭਾਜਪਾ ਵਰਕਰਾਂ ਨੂੰ ਹੋਣ ਵਾਲੇ ਇਲੈਕਸ਼ਨਾਂ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕੀ ਇਸ ਵਾਰ ਭਾਜਪਾ ਦੀ ਸਰਕਾਰ ਹੀ ਬਣੇਗੀ ਅਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਕਿਸੇ ਨੂੰ ਕੰਮ ਕਰਾਉਣ ਲਈ ਕੋਈ ਉਖਿਆਈ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਭਾਜਪਾ ਆਗੂ ਸੁਖਦੇਵ ਸਿੰਘ ਸਵਨਾ, ਸਤਨਾਮ ਦਾਸ, ਗਗਨਦੀਪ, ਨੀਟਾ ਵਧਾਵਨ, ਦਲੀਪ ਸਿੰਘ, ਸਤੀਸ਼ ਸਿੰਘ, ਵਿੱਕੀ ਬਜਾਜ, ਰਾਜੀਵ ਸਿੰਘ, ਤਰਸੇਮ ਲਾਲ ਜੁਲਹਾ, ਮਹਿੰਦਰ ਸਿੰਘ, ਮੰਗਤ ਸਿੰਘ, ਸੁਰਿੰਦਰ ਸਿੰਘ ਅਤੇ ਵਰਕਰ ਮੌਜੂਦ ਸਨ।