- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਗਰ ਸੇਵਾ ਕਮੇਟੀ ਦਾ ਗਠਨ

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ਼੍ਰੀ ਸਨਾਤਨ ਧਰਮ ਬਾਵੜੀ ਸਭਾ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ 11 ਮੈਂਬਰੀ ਲੰਗਰ ਸੇਵਾ ਕਮੇਟੀ ਦਾ ਗਠਨ ਕੀਤਾ ਗਿਆ। ਵਿਪਨ ਸਿੰਗਲਾ ਨੂੰ ਲੰਗਰ ਕਮੇਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਨਾਲ ਵਿਨੋਦ ਸ਼ਰਮਾ, ਕੇਵਲ ਕ੍ਰਿਸ਼ਨ ਢੀਂਗਰਾ, ਆਈ.ਕੇ. ਜਿੰਦਲ, ਦੀਪਕ ਦਾਵੜਾ, ਸੁਸ਼ੀਲ ਗੋਇਲ ਟੀਟੂ, ਸੁਨੀਲ ਸਿੰਗਲਾ, ਕੇਵਲ ਸਚਦੇਵਾ, ਸੁਰਿੰਦਰ ਗੁਪਤਾ, ਮਨੋਜ ਗੁਪਤਾ ਅਤੇ ਰਿੰਕੂ ਖੁਰਾਣਾ ਸ਼ਾਮਲ ਹੋਏ। ਇਸ ਮੌਕੇ ਬਾਵੜੀ ਸਭਾ ਦੇ ਪ੍ਰਧਾਨ ਨਰਿੰਦਰ ਜੈਨ ਕੋਕਨ, ਜਨਰਲ ਸਕੱਤਰ ਸੁਸ਼ੀਲ ਗੁਪਤਾ, ਪਰਮਹੰਸ ਅਗਰਵਾਲ ਭੋਲੂ, ਅਨਿਲ ਅਗਰਵਾਲ ਆਦਿ ਹਾਜ਼ਰ ਸਨ। ਇਹ 11 ਮੈਂਬਰੀ ਕਮੇਟੀ ਹਫ਼ਤਾਵਾਰੀ ਲੰਗਰ, ਨਵੇਂ ਚੰਦਰਮਾ ਦੇ ਲੰਗਰ ਤੇ ਪੂਰਨਮਾਸ਼ੀ ਦੇ ਲੰਗਰ ਸਮੇਤ ਹੋਰ ਚੀਜ਼ਾਂ ਦੀ ਨਿਗਰਾਨੀ ਕਰੇਗੀ।