ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਦਾ ਹੋਵੇਗਾ ਨਵੀਨੀਕਰਨ : ਗੋਲਡੀ ਕੰਬੋਜ
ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ਦਾ ਹੋਵੇਗਾ ਨਵੀਨੀਕਰਨ: ਗੋਲਡੀ ਕੰਬੋਜ
Publish Date: Wed, 28 Jan 2026 06:28 PM (IST)
Updated Date: Wed, 28 Jan 2026 06:31 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਨਾਂ ਟੋਲ ਟੈਕਸ ਵਸੂਲੇ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ ਦਾ ਨਵੀਨੀਕਰਨ ਕਰਨ ਜਾ ਰਹੀ ਹੈ। ਜਿਸ ਤੇ ਕਰੀਬ 86 ਕਰੋੜ 86 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਕਰੀਬ 95 ਕਿਲੋਮੀਟਰ ਦਾ ਇਹ ਹਾਈਵੇਅ ਬਣ ਕੇ ਤਿਆਰ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਆਉਣ ਵਾਲੇ ਡੇਢ ਤੋਂ ਦੋ ਮਹੀਨਿਆਂ ਦੇ ਅੰਦਰ ਇਹ ਹਾਈਵੇਅ ਬਣ ਕੇ ਤਿਆਰ ਹੋ ਜਾਵੇਗਾ। ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ 2023 ਵਿੱਚ ਇਸ ਹਾਈਵੇਅ ਤੇ ਚੱਲ ਰਹੇ ਦੋ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਸਨ, ਪਰ ਹੁਣ ਬਿਨਾਂ ਟੋਲ ਟੈਕਸ ਵਸੂਲੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਜਾਣਕਾਰੀ ਦਿੰਦਿਆਂ ਜਲਾਲਾਬਾਦ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ ਦੇ ਨਵੀਨੀਕਰਨ ਦਾ ਫ਼ੈਸਲਾ ਲਿਆ ਹੈ। ਕਿਉਂਕਿ ਇਸ ਤੋਂ ਪਹਿਲਾਂ ਸਰਕਾਰਾਂ ਟੋਲ ਟੈਕਸ ਲਗਾ ਕੇ ਸੜਕਾਂ ਦਾ ਨਵੀਨੀਕਰਨ ਕਰਦੀਆਂ ਸਨ। ਪਰ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ ਤੇ ਲੱਗੇ ਦੋ ਟੋਲ ਟੈਕਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ 2023 ਵਿੱਚ ਬੰਦ ਕਰਵਾ ਦਿੱਤੇ ਸਨ, ਜਿਨ੍ਹਾਂ ਦੀ ਸ਼ੁਰੂਆਤ 2008 ਵਿੱਚ ਹੋਈ ਸੀ। ਹੁਣ ਬਿਨਾਂ ਟੋਲ ਟੈਕਸ ਲਏ ਲੋਕਾਂ ਨੂੰ ਨਵੀਂ ਸੜਕ ਬਣਾ ਕੇ ਦਿੱਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਹਾਈਵੇਅ ਤੇ ਬਣੇ ਥੇਹਕਲੰਦਰ ਟੋਲ ਪਲਾਜ਼ਾ ਅਤੇ ਅਮੀਰ ਖ਼ਾਸ ਟੋਲ ਪਲਾਜ਼ਾ ਦੀ ਜਗ੍ਹਾ ਆਮ ਆਦਮੀ ਕਲੀਨਿਕ ਬਣਾਏ ਜਾਣਗੇ। ਕਰੀਬ 86 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ 95 ਕਿਲੋਮੀਟਰ ਲੰਬਾ ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ ਬਣਾ ਕੇ ਦਿੱਤਾ ਜਾਵੇਗਾ, ਜਿਸ ਤੇ ਕੋਈ ਟੋਲ ਟੈਕਸ ਨਹੀਂ ਲੱਗੇਗਾ। ਇੰਨਾ ਹੀ ਨਹੀਂ ਗਾਰੰਟੀ ਵੀ ਲਈ ਜਾਵੇਗੀ ਕਿ ਸੜਕ ਟੁੱਟੇਗੀ ਵੀ ਨਹੀਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਡੇਢ-ਦੋ ਮਹੀਨਿਆਂ ਦੇ ਅੰਦਰ ਇਹ ਹਾਈਵੇਅ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।