ਫਾਜ਼ਿਲਕਾ ਪੁਲਿਸ ਨੇ 130 ਗੁੰਮਸ਼ੁਦਾ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ ਫਾਜ਼ਿਲਕਾ ਪੁਲਿਸ ਨੇ 130 ਗੁੰਮਸ਼ੁਦਾ ਮੋਬਾਈਲ ਕੀਤੇ ਬਰਾਮਦ
Publish Date: Wed, 07 Oct 2026 03:49 PM (IST)
Updated Date: Wed, 07 Oct 2026 03:50 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਵਲੋ 130 ਗੁੰਮਸ਼ੁਦਾ ਮੋਬਾਈਲ ਬਰਾਮਦ ਕਰ ਮਾਲਕਾ ਤੱਕ ਪਹੁੰਚਾਏ। ਜਾਣਕਾਰੀ ਦਿੰਦੇ ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇੰਸੈਕਟਰ ਪ੍ਰੋਮਿਲਾ ਰਾਣੀ ਦੀ ਅਗਵਾਈ ਹੇਠ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਗੁੰਮਸ਼ੁਦਾ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਚਲਾਈ ਮੁਹਿੰਮ ਤਹਿਤ ਸੀ ਇ ਆਈ ਆਰ ਪੋਰਟਲ ਦੀ ਮਦਦ ਨਾਲ 130 ਮੋਬਾਈਲ ਫੋਨ ਟਰੇਸ ਕਰਕੇ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਗਏ। ਮੋਬਾਈਲ ਫੋਨ ਵਾਪਸ ਮਿਲਣ ’ਤੇ ਮਾਲਕਾਂ ਨੇ ਫਾਜ਼ਿਲਕਾ ਪੁਲਿਸ ਦਾ ਧੰਨਵਾਦ ਕਰਦਿਆਂ ਇਸ ਲੋਕ-ਹਿਤੈਸ਼ੀ ਉਪਰਾਲੇ ਦੀ ਸ਼ਲਾਘਾ ਕੀਤੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ ਵੀ ਸਮੇਂ-ਸਮੇਂ ’ਤੇ ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਕਰਕੇ ਉਨ੍ਹਾਂ ਨੂੰ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਂਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ। ਇਸ ਦੇ ਨਾਲ ਹੀ CEIR ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਜੋ IMEI ਨੰਬਰ ਰਾਹੀਂ ਮੋਬਾਈਲ ਨੂੰ ਬਲਾਕ ਕਰਨ ਅਤੇ ਉਸ ਦੀ ਟਰੇਸਿੰਗ ਵਿੱਚ ਮਦਦ ਮਿਲ ਸਕੇ। ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਦਾ ਪੋਰਟਲ ਹੈ। ਇਸ ਰਾਹੀਂ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨ ਨੂੰ ਬਲਾਕ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਟਰੇਸਿੰਗ ਵਿੱਚ ਵੀ ਮਦਦ ਮਿਲਦੀ ਹੈ। ਮੋਬਾਈਲ ਬਰਾਮਦ ਹੋਣ ਉਪਰੰਤ ਉਸ ਨੂੰ ਅਨਬਲਾਕ ਕਰਕੇ ਅਸਲ ਮਾਲਕ ਨੂੰ ਸੌਂਪਿਆ ਜਾਂਦਾ ਹੈ।