Fazilka News : ਛੱਪੜ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ, ਮਾਪਿਆਂ ਨਾਲ ਗਿਆ ਸੀ ਕਿੰਨੂਆਂ ਦੀ ਤੁੜਾਈ ਕਰਨ
ਪਿੰਡ ਢੀਂਗਾਵਾਲੀ ਵਿਖੇ ਪਾਣੀ ਦੀ ਟੈਂਕੀ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਪਰਮਵੀਰ ਵਜੋਂ ਹੋਈ ਹੈ, ਜੋ ਕਿ ਢੀਂਗਾਵਾਲੀ ਪਿੰਡ ਦਾ ਰਹਿਣ ਵਾਲਾ ਸੀ। ਪਰਮਵੀਰ ਆਪਣੇ ਮਾਪਿਆਂ ਨਾਲ ਢੀਂਗਾਵਾਲੀ ਪਿੰਡ ਵਿਖੇ ਕਿੰਨੂਆਂ ਦੀ ਤੁੜਾਈ ਕਰਨ ਗਿਆ ਸੀ।
Publish Date: Sun, 22 Feb 2026 07:06 PM (IST)
Updated Date: Sun, 22 Feb 2026 07:09 PM (IST)
ਸਟਾਫ ਰਿਪੋਰਟਰ, ਫਾਜ਼ਿਲਕਾ : ਪਿੰਡ ਢੀਂਗਾਵਾਲੀ ਵਿਖੇ ਪਾਣੀ ਦੀ ਟੈਂਕੀ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਪਰਮਵੀਰ ਵਜੋਂ ਹੋਈ ਹੈ, ਜੋ ਕਿ ਢੀਂਗਾਵਾਲੀ ਪਿੰਡ ਦਾ ਰਹਿਣ ਵਾਲਾ ਸੀ। ਪਰਮਵੀਰ ਆਪਣੇ ਮਾਪਿਆਂ ਨਾਲ ਢੀਂਗਾਵਾਲੀ ਪਿੰਡ ਵਿਖੇ ਕਿੰਨੂਆਂ ਦੀ ਤੁੜਾਈ ਕਰਨ ਗਿਆ ਸੀ।
ਦੁਪਹਿਰ ਦੇ ਖਾਣੇ ਦੌਰਾਨ ਉਹ ਪਾਣੀ ਲੈਣ ਲਈ ਨੇੜਲੇ ਛੱਪੜ ਵਿੱਚ ਗਿਆ ਜਿੱਥੇ ਉਹ ਤਿਲਕ ਕੇ ਛੱਪੜ ਵਿੱਚ ਡਿੱਗ ਗਿਆ। ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੇ ਲਗਪਗ ਛੇ ਮਿੰਟਾਂ ਬਾਅਦ ਉਸ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਫਿਰ ਉਸ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।