- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਡ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਰੇਡ ਦੌਰਾਨ ਰਿਹਾਇਸ਼ ਦੇ ਬਾਹਰ ਈਡੀ ਦੇ ਅਧਿਕਾਰੀ ਅਤੇ ਗੱਡੀਆਂ ਮੌਜੂਦ ਰਹੀਆਂ। ਇਸ ਦੇ ਨਾਲ ਹੀ ਇਲਾਕੇ ਵਿੱਚ ਵਰਦੀਧਾਰੀ ਨੌਜਵਾਨ ਵੀ ਘੁੰਮਦੇ ਨਜ਼ਰ ਆਏ।
_m.jpg)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫ਼ਾਜ਼ਿਲਕਾ। ਫਾਜ਼ਿਲਕਾ ਸ਼ਹਿਰ ਦੀ ਡੈੱਡ ਰੋਡ ’ਤੇ ਸਥਿਤ ਇੱਕ ਰਿਹਾਇਸ਼ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਾਰੀ ਰਹੀ। ਜਾਣਕਾਰੀ ਅਨੁਸਾਰ, ਈਡੀ ਦੀ ਟੀਮ ਵੱਲੋਂ ਇਹ ਰੇਡ ਸ੍ਰੀ ਮੁਕਤਸਰ ਸਾਹਿਬ ਦੇ ਇਕ ਕਲੋ ਨਾਈਜਰ ਦੇ ਸਹੁਰੇ ਪਰਿਵਾਰ ਦੀ ਰਿਹਾਇਸ਼ ’ਤੇ ਕੀਤੀ ਗਈ ਹੈ।
ਰੇਡ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਰੇਡ ਦੌਰਾਨ ਰਿਹਾਇਸ਼ ਦੇ ਬਾਹਰ ਈਡੀ ਦੇ ਅਧਿਕਾਰੀ ਅਤੇ ਗੱਡੀਆਂ ਮੌਜੂਦ ਰਹੀਆਂ। ਇਸ ਦੇ ਨਾਲ ਹੀ ਇਲਾਕੇ ਵਿੱਚ ਵਰਦੀਧਾਰੀ ਨੌਜਵਾਨ ਵੀ ਘੁੰਮਦੇ ਨਜ਼ਰ ਆਏ।
ਰਿਹਾਇਸ਼ ਦੇ ਬਾਹਰ ਜਾਂਚ ਏਜੰਸੀ ਦੀ ਕਾਰਵਾਈ ਜਾਰੀ ਰਹਿਣ ਕਾਰਨ ਲੋਕਾਂ ਦੀ ਨਜ਼ਰ ਇਸ ਮਾਮਲੇ ’ਤੇ ਟਿਕੀ ਹੋਈ ਹੈ। ਹਾਲਾਂਕਿ, ਈਡੀ ਵੱਲੋਂ ਇਹ ਕਾਰਵਾਈ ਕਿਸ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ, ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸੇ ਤਰ੍ਹਾਂ ਜਾਂਚ ਦੌਰਾਨ ਕਿਸੇ ਦਸਤਾਵੇਜ਼, ਨਕਦੀ ਜਾਂ ਹੋਰ ਸਮੱਗਰੀ ਦੀ ਬਰਾਮਦਗੀ ਸਬੰਧੀ ਵੀ ਕੋਈ ਪੁਸ਼ਟੀਸ਼ੁਦਾ ਵੇਰਵਾ ਉਪਲਬਧ ਨਹੀਂ ਹੈ। ਰੇਡ ਦੇ ਕਾਰਨਾਂ, ਜਾਂਚ ਦੇ ਦਾਇਰੇ ਅਤੇ ਕਾਰਵਾਈ ਦੇ ਨਤੀਜਿਆਂ ਬਾਰੇ ਸਪੱਸ਼ਟ ਜਾਣਕਾਰੀ ਈਡੀ ਵੱਲੋਂ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਖ਼ਬਰ ਲਿਖੇ ਜਾਣ ਤੱਕ ਰਿਹਾਇਸ਼ ’ਤੇ ਈਡੀ ਦੀ ਕਾਰਵਾਈ ਜਾਰੀ ਸੀ।