ਸ਼੍ਰੀ ਰਿੱਧੀ ਸਿੱਧੀ ਗਣੇਸ਼ ਉਤਸਵ ਦੇ ਪੰਡਾਲ ’ਚ ਚੌਥੇ ਦਿਨ ਛਾਈ ਭਗਤੀ ਦੀ ਰੌਣਕ ਸ਼੍ਰੀ ਰਿੱਧੀ ਸਿੱਧੀ ਗਣੇਸ਼ ਉਤਸਵ ਦੇ ਪੰਡਾਲ ਵਿੱਚ ਚੌਥੇ ਦਿਨ ਛਾਈ ਭਗਤੀ ਦੀ ਰੌਣਕ
Publish Date: Fri, 18 Sep 2026 06:26 PM (IST)
Updated Date: Fri, 18 Sep 2026 06:29 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫ੍ਰੈਂਡਲੀ ਸ਼੍ਰੀ ਗਣੇਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਤਸਵ ਦੇ ਚੌਥੇ ਦਿਨ ਗਣਪਤੀ ਬੱਪਾ ਦੇ ਪੰਡਾਲ ਵਿੱਚ ਸ਼ਰਧਾਲੂਆਂ ਦੀ ਭਾਰੀ ਰੌਣਕ ਦੇਖਣ ਨੂੰ ਮਿਲੀ। ਸਵੇਰੇ-ਸ਼ਾਮ ਹੋਣ ਵਾਲੀ ਆਰਤੀ ਦੌਰਾਨ ਸ਼ਰਧਾਲੂਆਂ ਨੇ ਗਣਪਤੀ ਮਹਾਰਾਜ ਦੀ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਇਸ ਸਾਲ 14 ਤੋਂ 25 ਸਤੰਬਰ ਤੱਕ ਸ਼੍ਰੀ ਗਣੇਸ਼ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਵਾਰ ਗਣਪਤੀ ਬੱਪਾ ਨੂੰ ਮਹਾਰਾਸ਼ਟਰੀ ਅੰਦਾਜ਼ ਵਿੱਚ ਵਿਰਾਜਮਾਨ ਕੀਤਾ ਗਿਆ ਹੈ, ਜਿਸ ਕਾਰਨ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਗਣਪਤੀ ਬੱਪਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ। ਉਤਸਵ ਦੇ ਚੌਥੇ ਦਿਨ ਨਗਰ ਕੌਂਸਲ ਪ੍ਰਧਾਨ ਅਨਿਤਾ ਜੈਰਥ, ਗੁਲਸ਼ਨ ਅਨੇਜਾ, ਅਮਿਤ ਆਰੀਆ, ਮਿੰਕੀ ਕਟਾਰੀਆ, ਮੋਹਿਤ ਗਰੋਵਰ, ਨਿਤਿਨ ਕਟਾਰੀਆ, ਨਰੇਸ਼ ਕਾਮਰਾ, ਅਸ਼ੋਕ ਜੈਰਥ, ਮਨਜੀਤ ਗਾਂਧੀ, ਸੰਦੀਪ ਨਰੂਲਾ, ਰਾਜਾ ਰਾਮ ਨਰੂਲਾ, ਡਾ. ਵਿਜੈ ਸਚਦੇਵਾ, ਅਰਚਨਾ ਸਾਵਨਸੂਖਾ, ਭਾਰਤ ਸਾਵਨਸੂਖਾ ਅਤੇ ਸੁਭਾਸ਼ ਗੁੰਬਰ ਸਮੇਤ ਹੋਰ ਪਤਵੰਤੇ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਗਣਪਤੀ ਬੱਪਾ ਦੀ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਗਣੇਸ਼ ਉਤਸਵ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਫ਼ਾਜ਼ਿਲਕਾ ਦੀ ਮਾਤਾ ਚਿੰਤਪੂਰਨੀ ਲੰਗਰ ਅਤੇ ਜਾਗਰਣ ਸੁਸਾਇਟੀ ਦੇ ਮੈਂਬਰਾਂ ਵੱਲੋਂ ਭਗਵਾਨ ਸ਼੍ਰੀ ਗਣੇਸ਼ ਮਹਾਰਾਜ ਦੇ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ। ਭਜਨਾਂ ਦੀ ਪੇਸ਼ਕਾਰੀ ਨਾਲ ਪੂਰਾ ਪੰਡਾਲ ਭਗਤੀਮਈ ਮਾਹੌਲ ਵਿੱਚ ਰੰਗਿਆ ਗਿਆ। ਭਜਨਾਂ ’ਤੇ ਸ਼ਰਧਾਲੂ ਭਗਤੀ ਵਿੱਚ ਝੂਮਦੇ ਰਹੇ ਅਤੇ ਪੂਰਾ ਪੰਡਾਲ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਚਾਂਦ ਗੁਪਤਾ, ਬੱਬਲੂ ਗੋਕਲਾਨੀ, ਚਾਂਦ ਚੰਦੇਲੀਰ, ਅਨਿਲ ਜੈਨ, ਸ਼ਿਵੋ ਭਟੇਜਾ, ਚੰਦਰ ਖੁਰਾਣਾ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ।