- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਪ੍ਰਸਾਸ਼ਨ ਅਤੇ ਐੱਨਐਚਆਈ ਅਧੀਕਾਰੀਆਂ ਦੀ ਲਾਪ੍ਰਵਾਹੀ ਨਾਲ ਅੱਜ ਫੇਰ ਇਕ ਕੀਮਤੀ ਜਾਣ ਚਲੀ ਗਈ। ਜਾਣਕਾਰੀ ਮੁਤਾਬਿਕ ਅੱਜ ਨੀਰਜ ਗਗਨੇਜਾ ਸਾਬਕਾ ਮੈਂਬਰ ਪੰਚਾਇਤ ਪਿੰਡ ਦਿਵਾਨ ਖੇੜਾ ਪੇ੍ਰਰਕ, ਅਬੋਹਰ : ਪ੍ਰਸਾਸ਼ਨ ਅਤੇ ਐੱਨਐਚਆਈ ਅਧੀਕਾਰੀਆਂ ਦੀ ਲਾਪ੍ਰਵਾਹੀ ਨਾਲ ਅੱਜ ਫੇਰ ਇਕ ਕੀਮਤੀ ਜਾਣ ਚਲੀ ਗਈ।

ਪੱਤਰ ਪੇ੍ਰਰਕ, ਅਬੋਹਰ : ਪ੍ਰਸਾਸ਼ਨ ਅਤੇ ਐੱਨਐਚਆਈ ਅਧੀਕਾਰੀਆਂ ਦੀ ਲਾਪ੍ਰਵਾਹੀ ਨਾਲ ਅੱਜ ਫੇਰ ਇਕ ਕੀਮਤੀ ਜਾਣ ਚਲੀ ਗਈ। ਜਾਣਕਾਰੀ ਮੁਤਾਬਿਕ ਅੱਜ ਨੀਰਜ ਗਗਨੇਜਾ ਸਾਬਕਾ ਮੈਂਬਰ ਪੰਚਾਇਤ ਪਿੰਡ ਦਿਵਾਨ ਖੇੜਾ ਅਬੋਹਰ ਤੋਂ ਆਪਣੇ ਪਿੰਡ ਜਾ ਰਹੇ ਸੀ ਕਿ ਗੰਗਾਨਗਰ ਰੋਡ ਤੇ ਪੈਂਦੇ ਸੇਮ ਨਾਲੇ ਕੋਲ ਮੋਟਰਸਾਈਕਲ ਨੂੰ ਪਸ਼ੂ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੇਮਨਾਲੇ ਵਿੱਚ ਜਾ ਡਿੱਗਿਆ। ਪਿੱਛੇ ਤੋਂ ਆ ਰਹੇ ਕਾਰ ਸਵਾਰ ਨੇ ਰੌਲਾ ਪਾ ਕੇ ਲੋਕਾਂ ਨੂੰ ਇੱਕਠਾ ਕਰ ਲਿਆ ਅਤੇ ਲੋਕਾਂ ਦੀ ਮਦਦ ਨਾਲ ਜਖ਼ਮੀ ਨੂੰ ਸੇਮਨਾਲੇ ਚੌ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਰੈਫਰ ਕਰ ਦਿੱਤਾ। ਫਰੀਦਕੋਟ ਲਿਜਾਂਦੇ ਸਮੇਂ ਉਸਦੀ ਮੋਤ ਹੋ ਗਈ। ਲੋਕਾਂ ਨੇ ਪ੍ਰਸਾਸ਼ਨ ਤੌ ਪਸ਼ੂਆਂ ਨੂੰ ਗਊਸ਼ਾਲਾ ਭੇਜਣ ਅਤੇ ਐਨਐਚਆਈ ਅਧਿਕਾਰੀਆ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।