ਕੈਂਟਰ ਨੇ ਦਾਦੀ-ਪੋਤੀ ਨੂੰ ਮਾਰੀ ਟੱਕਰ, 18 ਸਾਲਾ ਪੋਤੀ ਦੀ ਮੌਕੇ ’ਤੇ ਮੌਤ ਕੈਂਟਰ ਨੇ ਦਾਦੀ-ਪੋਤੀ ਨੂੰ ਮਾਰੀ ਟੱਕਰ, 18 ਸਾਲਾ ਪੋਤੀ ਦੀ ਮੌਕੇ ’ਤੇ ਮੌਤ
Publish Date: Fri, 02 Oct 2026 08:09 PM (IST)
Updated Date: Fri, 02 Oct 2026 08:10 PM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਮੰਡੀ ਅਰਨੀਵਾਲਾ ਡੱਬਵਾਲਾ ਰੋਡ ’ਤੇ ਸ਼ੁੱਕਰਵਾਰ ਨੂੰ ਦਰਦਨਾਕ ਸੜਕ ਹਾਦਸੇ ਵਿੱਚ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੀ ਦਾਦੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਸੁਖਮਨ ਕੌਰ ਵਾਸੀ ਪਿੰਡ ਬੁਰਜ ਹਨੂਮਾਨਗੜ੍ਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਖਮਨ ਕੌਰ ਆਪਣੀ ਦਾਦੀ ਨਾਲ ਇਲੈਕਟ੍ਰਿਕ ਸਕੂਟੀ ’ਤੇ ਅਰਨੀਵਾਲਾ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਡਿੱਗ ਪਈਆਂ ਅਤੇ ਸੁਖਮਨ ਕੌਰ ਕੈਂਟਰ ਦੀ ਲਪੇਟ ਵਿੱਚ ਆ ਗਈ। ਕੈਂਟਰ ਦਾ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਾਦੀ ਸੜਕ ਕਿਨਾਰੇ ਜਾ ਡਿੱਗੀ ਅਤੇ ਗੰਭੀਰ ਜ਼ਖ਼ਮੀ ਹੋ ਗਈ। ਟਾਹਣੀ ਤੋਂ ਬਚਾਅ ਦੌਰਾਨ ਵਾਪਰਿਆ ਹਾਦਸਾ ਪਿੰਡ ਬੁਰਜ ਹਨੂਮਾਨਗੜ੍ਹ ਦੇ ਸਾਬਕਾ ਸਰਪੰਚ ਗੁਰਵੀਰ ਸਿੰਘ ਨੇ ਦੱਸਿਆ ਕਿ ਸੁਖਮਨ ਕੌਰ ਆਪਣੀ ਦਾਦੀ ਨਾਲ ਸਕੂਟੀ ’ਤੇ ਪਿੰਡ ਵੱਲ ਜਾ ਰਹੀ ਸੀ। ਮੌਕੇ ’ਤੇ ਮੌਜੂਦ ਸੁਰਿੰਦਰ ਕੁਮਾਰ ਅਨੁਸਾਰ ਕੈਂਟਰ ਵਿੱਚ ਕਰਿਆਨੇ ਦਾ ਸਾਮਾਨ ਲੱਦਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਚਾਲਕ ਸੜਕ ਕਿਨਾਰੇ ਲੱਗੇ ਦਰੱਖਤ ਦੀ ਟਾਹਣੀ ਤੋਂ ਕੈਂਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਸਾਹਮਣੇ ਤੋਂ ਆ ਰਹੀ ਸਕੂਟੀ ਨਾਲ ਟੱਕਰ ਹੋ ਗਈ। ਲੋਕਾਂ ਨੇ ਕੈਂਟਰ ਚਾਲਕ ਨੂੰ ਫੜਿਆ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।