ਪੈਰ ਤਿਲਕਣ ਨਾਲ ਡ੍ਰੇਨ ’ਚ ਡਿੱਗੇ ਬੀਐੱਸਐੱਫ ਜਵਾਨ ਦੀ ਮੌਤ
ਪੈਰ ਫਿਸਲਣ ਨਾਲ ਡਰੇਨ ਵਿੱਚ ਡਿੱਗੇ ਬੀਐਸਐਫ ਜਵਾਨ ਦੀ ਮੌਤ
Publish Date: Tue, 01 Sep 2026 07:23 PM (IST)
Updated Date: Wed, 02 Sep 2026 04:04 AM (IST)
* ਪਿੰਡ ਨੂਰਸ਼ਾਹ ਨੇੜੇ ਬਣੀ ਡ੍ਰੇਨ ’ਤੇ ਸੋਮਵਾਰ ਰਾਤ ਵਾਹਨਾਂ ਦੀ ਚੈਕਿੰਗ ਦੌਰਾਨ ਵਾਪਰਿਆ ਹਾਦਸਾ ਫੋਟੋ:ਮ੍ਰਿਤਕ ਲੱਖਾ ਸਿੰਘ ਦੀ ਫ਼ਾਇਲ ਫੋਟੋ । ਰਿਤਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਨੂਰਸ਼ਾਹ ਕੋਲੋਂ ਲੰਘਦੀ ਡ੍ਰੇਨ ਦੇ ਪੁਲ਼ ’ਤੇ ਨਾਕਾਬੰਦੀ ਦੌਰਾਨ ਇਕ ਬੀਐੱਸਐੱਫ ਜਵਾਨ ਦਾ ਅਚਾਨਕ ਪੈਰ ਫਿਸਲ ਗਿਆ ਤੇ ਉਹ ਪੁਲ ਤੋਂ ਹੇਠਾਂ ਡ੍ਰੇਨ ’ਚ ਜਾ ਡਿੱਗਾ। ਇਸ ਮਗਰੋਂ ਸਾਥੀ ਜਵਾਨਾਂ ਵੱਲੋਂ ਉਸ ਨੂੰ ਡ੍ਰੇਨ ਵਿਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੂਰਸ਼ਾਹ ਨੇੜੇ ਬਣੀ ਡਰੇਨ ’ਤੇ ਇੱਕ ਜਵਾਨ ਦਾ ਪੈਰ ਅਚਾਨਕ ਤਿਲਕ ਗਿਆ, ਜਿਸ ਕਾਰਨ ਉਹ ਪੁਲ ਤੋਂ ਹੇਠਾਂ ਡਿੱਗ ਗਿਆ। ਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ। ਮ੍ਰਿਤਕ ਜਵਾਨ ਦੀ ਪਛਾਣ 19ਵੀਂ ਬਟਾਲੀਅਨ ’ਚ ਤਾਇਨਾਤ ਏਐਸਆਈ ਲੱਖਾ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ ਹੈ।