- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਰਗੀ ਸੁਭਾਸ਼ ਚੰਦਰ ਦੀ ਯਾਦ ਵਿੱਚ ਖੂਨਦਾਨ ਕੈਂਪ ਲੱਗਿਆ,120 ਯੂਨਿਟ ਖੂਨਦਾਨ ਹੋਇਆ
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ
ਮੰਡੀ ਲਾਧੂਕਾ : ਮੰਡੀ ਲਾਧੂਕਾ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਦੇ ਸਹਿਯੋਗ ਨਾਲ ਸਵਰਗੀ ਸੇਵਾਮੁਕਤ ਏਐਫਐਸਓ ਸੁਭਾਸ਼ ਚੰਦਰ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਸ਼ਹੀਦ ਭਗਤ ਸਿੰਘ ਚੌਕ, ਮੰਡੀ ਲਾਧੂਕਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਸਿਰਫ਼ ਤਿੰਨ ਘੰਟਿਆਂ ਵਿੱਚ 120 ਨੌਜਵਾਨਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਵਰਗੀ ਸੁਭਾਸ਼ ਚੰਦਰ ਦੀ ਪਤਨੀ ਕਮਲੇਸ਼ ਰਾਣੀ, ਦੁਸ਼ਯੰਤ ਕੁਮਾਰ, ਮਨੀਸ਼ ਕੁਮਾਰ, ਵਾਸੂਦੇਵ, ਸਰੋਜ ਰਾਣੀ, ਮਧੂ ਰਾਣੀ, ਨਾਇਰਾ ਅਤੇ ਅਭਿਜੋਸ਼ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪਰਿਵਾਰ ਵੱਲੋਂ ਖੂਨਦਾਨੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਖੂਨਦਾਨੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਸੰਸਥਾ ਦੇ ਨੁਮਾਇੰਦਿਆਂ ਰਾਜੀਵ ਕੁਕਰੇਜਾ, ਪਰਮਜੀਤ ਸਿੰਘ, ਮਨੋਜ ਰੋੜਾ, ਗਿਰਧਾਰੀ ਸਿਲਗ, ਸੁਖਵਿੰਦਰ ਬਰਾੜ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮੁੱਖ ਉਦੇਸ਼ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰਨਾ ਹੈ। ਮੰਡੀ ਲਾਧੂਕਾ, ਪਿੰਡ ਲਾਧੂਕਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ।
ਰਾਜੀਵ ਕੁਕਰੇਜਾ ਨੇ ਕਿਹਾ ਕਿ ਹਰ ਵਿਅਕਤੀ ਆਪਣੇ ਪਰਿਵਾਰ ਵਿੱਚ ਖੁਸ਼ੀ ਜਾਂ ਗਮੀ ਦੇ ਮੌਕਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦਾ ਹੈ। ਜੇਕਰ ਅਜਿਹੇ ਮੌਕਿਆਂ ਨੂੰ ਖੂਨਦਾਨ ਵਰਗੀ ਸਮਾਜ ਸੇਵਾ ਨਾਲ ਜੋੜਿਆ ਜਾਵੇ ਤਾਂ ਇਹ ਬਹੁਤ ਹੀ ਨੇਕ ਪਹਿਲ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਸਮਾਗਮਾਂ ਮੌਕੇ ਖੂਨਦਾਨ ਕੈਂਪ ਲਗਾਉਣ ਲਈ ਅੱਗੇ ਆਉਣ, ਤਾਂ ਜੋ ਲੋੜਵੰਦਾਂ ਦੀਆਂ ਜਾਨਾਂ ਬਚਾਉਣ ਵਿੱਚ ਮਦਦ ਮਿਲ ਸਕੇ।ਇਸ ਮੌਕੇ ਵਿਸ਼ਾਲ ਕਟਾਰੀਆ, ਹੈਪੀ ਮਨਚੰਦਾ, ਪੰਮਾ ਜੁਲਾਹਾ, ਪੰਕਜ ਨਰੂਲਾ, ਸਚਿਨ ਦੂਮੜਾ, ਗ੍ਰਾਮ ਪੰਚਾਇਤ ਮੈਂਬਰ ਸ਼ਾਮ ਲਾਲ ਛਾਬੜਾ, ਪੰਚ ਰਮਨ ਨਰੂਲਾ, ਪੰਚ ਸਚਿਨ ਲੋਟਾ, ਪੰਚ ਅਮਰਜੀਤ ਕਟਵਾਲ, ਪੰਚ ਸੈਂਡੀ ਅਸੀਜਾ, ਪੰਚ ਸੁਭਾਸ਼ ਚੰਦਰ, ਰਮਨ ਕਾਲੜਾ, ਸਚਿਨ ਨਰੂਲਾ, ਅਵਨੀਤ ਸਿੰਘ, ਅਰਮਾਨ ਕੰਬੋਜ, ਮਨਜੀਤ ਪਟਵਾਰੀ, ਹੰਸ ਰਾਜ, ਸ਼ੁਭੇਗ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਹੈੱਡਮਾਸਟਰ ਸੁਰਜੀਤ, ਸੁਭਾਸ਼ ਟਾਹਲੀ ਵਾਲਾ ਅਤੇ ਜਗਰਾਜ ਧੁਨਕੀਆ ਸਮੇਤ ਕਈ ਪਤਵੰਤੇ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਅੰਤ ਵਿੱਚ ਪ੍ਰਬੰਧਕਾਂ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਪਰਿਵਾਰਕ ਮੈਂਬਰਾਂ, ਪਤਵੰਤਿਆਂ, ਨੌਜਵਾਨਾਂ ਅਤੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਵੱਲੋਂ ਅਗਲਾ ਖੂਨਦਾਨ ਕੈਂਪ 1 ਨਵੰਬਰ, ਐਤਵਾਰ ਨੂੰ ਸ੍ਰੀ ਰਾਮ ਮੰਦਰ, ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਸ ਸਮਾਜ ਸੇਵੀ ਉਪਰਾਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।