ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਂਪ 40 ਯੂਨਿਟ ਖ਼ੂਨਦਾਨ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ
Publish Date: Mon, 24 Aug 2026 04:02 PM (IST)
Updated Date: Mon, 24 Aug 2026 04:03 PM (IST)
ਰਮਨ ਕੁਮਾਰ .ਪੰਜਾਬੀ ਜਾਗਰਣ ਫਾਜ਼ਿਲਕਾ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਪੁਰਾਣੇ ਸਿਵਲ ਹਸਪਤਾਲ ਸਥਿਤ ਬਲੱਡ ਬੈਂਕ ਵਿਖੇ ਲਗਾਇਆ ਗਿਆ। ਇਹ ਕੈਂਪ ਮਾਰਸ਼ਲ ਜਿਮ ਐਂਡ ਅਕੈਡਮੀ, ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਵੱਲੋਂ ਐਸ.ਐਸ.ਪੀ. ਫਾਜ਼ਿਲਕਾ ਦਫ਼ਤਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਨੌਜਵਾਨਾਂ ਨੇ ਕਰੀਬ 40 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਗੁਰਦਰਸ਼ਨ ਚੰਦ ਕੰਬੋਜ, ਪੂਰਨ ਪ੍ਰਕਾਸ਼ ਕੰਬੋਜ, ਸੁਧੀਰ ਝੀਂਝਾ, ਬਲਕਾਰ ਸਿੰਘ, ਮਨਜੀਤ ਸਿੰਘ ਮੁਰਲੀ, ਪਰਮਜੀਤ ਸਿੰਘ, ਠਾਕੁਰ ਦਾਸ, ਵਿਕਾਸ ਕੁਮਾਰ ਇੰਦੌਰਾ, ਪ੍ਰੇਮ ਕੁਮਾਰ, ਨਵਜੋਤ ਕੁਮਾਰ, ਭਾਰਤ ਕੁਮਾਰ, ਯੁਵਰਾਜ, ਪਵਨ ਪੁਜਾਰੀ, ਭਾਰਤ ਚਾਇਲ, ਕੇਵਲ ਕ੍ਰਿਸ਼ਨ ਸਚਦੇਵਾ, ਇੰਦਰ ਕੁਮਾਰ ਜਿੰਦਲ, ਸੁਰਿੰਦਰ ਸਿੰਘ, ਵੰਕਾਰ ਸਿੰਘ, ਡਾ. ਜਤਿੰਦਰਪਾਲ ਸਿੰਘ, ਅਜੈ ਸਾਬੀ, ਪ੍ਰੋ. ਡਾ. ਅਜੈ ਖੋਸਲਾ, ਹਰਮਨਦੀਪ ਸਿੰਘ, ਗੋਬਿੰਦ ਸਿੰਘ, ਕ੍ਰਿਸ਼ਨ ਤਨੇਜਾ, ਮੁਕੇਸ਼ ਰੇਵਾੜੀਆ, ਵਿਜੇਤਾ ਵਰਮਾ, ਸ਼ਗਨ ਲਾਲ ਬਸੇਟੀਆ, ਅਮਿਤ ਕੁਮਾਰ ਬਸੇਟੀਆ, ਨੀਰਜ ਕੁਮਾਰ, ਸ਼ੁਭਮ ਕੁਮਾਰ, ਮਨਪਿੰਦਰ ਸਿੰਘ, ਭਾਰਤ ਕਥੂਰੀਆ, ਵਿਸ਼ਾਲ ਦਾਮੜੀ, ਰਿੰਕੂ ਕੰਬੋਜ ਅਤੇ ਰਵਿੰਦਰ ਕਸਵਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਮਾਰਸ਼ਲ ਜਿਮ ਐਂਡ ਅਕੈਡਮੀ ਦੇ ਸੰਚਾਲਕ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਪਿਛਲੇ ਤਿੰਨ ਦਹਾਕਿਆਂ ਤੋਂ ਖੇਡਾਂ, ਸਿੱਖਿਆ ਅਤੇ ਨਸ਼ਾ ਮੁਕਤੀ ਮੁਹਿੰਮ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਮਾਰਸ਼ਲ ਨੇ ਆਪਣੇ ਸੰਬੋਧਨ ਵਿੱਚ ਖੂਨਦਾਨ ਨੂੰ ‘ਮਹਾਦਾਨ’ ਦੱਸਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।