112 ਯੂਨਿਟ ਖੂਨਦਾਨ ਕਰਕੇ ਦਿੱਤਾ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਡੇਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਜੀ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ
Publish Date: Sun, 16 Aug 2026 05:32 PM (IST)
Updated Date: Sun, 16 Aug 2026 05:33 PM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਡੇਰਾ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਹ ਕੈਂਪ ਡੇਰਾ ਮੁਖੀ ਬਾਬਾ ਸੋਹਣ ਸਿੰਘ ਤੇ ਬਾਬਾ ਮੋਹਨ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ ਤੇ 112 ਯੂਨਿਟ ਖੂਨਦਾਨ ਕਰਕੇ ਖੂਨਦਾਨੀਆਂ ਦੇ ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡੇਰਾ ਮੁਖੀ ਬਾਬਾ ਸੋਹਣ ਸਿੰਘ ਤੇ ਬਾਬਾ ਮੋਹਨ ਸਿੰਘ ਵੱਲੋਂ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਬਲੱਡ ਬੈਂਕ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ ਅਤੇ ਪੂਰੀ ਪ੍ਰਕਿਰਿਆ ਸੁਚਾਰੂ ਤੇ ਵਿਵਸਥਿਤ ਢੰਗ ਨਾਲ ਸੰਪੰਨ ਕੀਤੀ ਗਈ। ਇਸ ਮੌਕੇ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਨੁਮਾਇੰਦਿਆਂ ਰਾਜੀਵ ਕੁਕਰੇਜਾ, ਗਿਰਧਾਰੀ ਸਿੰਗਲਾ, ਜਸਵੰਤ ਪ੍ਰਜਾਪਤੀ, ਮਨੋਜ ਅਰੋੜਾ, ਪਰਮਜੀਤ ਸਿੰਘ ਅਤੇ ਵੀਰਿੰਦਰ ਸ਼ਰਮਾ ਨੇ ਖ਼ੂਨਦਾਨੀਆਂ ਦਾ ਧਨਵਾਦ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਗੌਰਵ ਪਰੁਥੀ, ਜਸਵੀਰ ਸਿੰਘ, ਵਿਕਰਮ ਸਿੰਘ, ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਡੇਰਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਦੱਸਿਆ ਗਿਆ ਕਿ ਸੰਸਥਾ ਦਾ ਅਗਲਾ ਖੂਨਦਾਨ ਕੈਂਪ30 ਅਗਸਤ ਨੂੰ ਫਾਜ਼ਿਲਕਾ ਵਿਖੇ ਲਗਾਇਆ ਜਾਵੇਗਾ।