ਚੌਂਕੀਦਾਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਤਿੰਨ ਮੁਲਜ਼ਮ ਕਾਬੂ ਚੌਂਕੀਦਾਰ ’ਤੇ ਹਮਲੇ ਦੀ ਵਾਰਦਾਤ ਕੁਝ ਹੀ ਘੰਟਿਆਂ ’ਚ ਟਰੇਸ, ਤਿੰਨ ਮੁੱਖ ਮੁਲਜ਼ਮ ਕਾਬੂ
Publish Date: Fri, 25 Sep 2026 04:25 PM (IST)
Updated Date: Fri, 25 Sep 2026 04:27 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕ : ਘੰਟਾਘਰ ਚੌਕ ਨੇੜੇ ਕੱਪੜਾ ਮਾਰਕੀਟ ’ਚ ਚੌਕੀਦਾਰ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਦੇ ਮਾਮਲੇ ਨੂੰ ਫਾਜ਼ਿਲਕਾ ਪੁਲਿਸ ਨੇ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 23 ਸਤੰਬਰ ਦੀ ਰਾਤ ਕਰੀਬ 11:30 ਵਜੇ ਘੰਟਾਘਰ ਚੌਕ ਨੇੜੇ ਕੱਪੜਾ ਮਾਰਕੀਟ ’ਚ ਡਿਊਟੀ ਕਰ ਰਹੇ ਚੌਕੀਦਾਰ ਪਾਲਾ ਸਿੰਘ ਵਾਸੀ ਕੌੜਿਆਂ ਵਾਲੀ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਪੁਲਿਸ ਨੇ ਵਾਰਦਾਤ ਦੇ ਕੁਝ ਹੀ ਘੰਟਿਆਂ ਵਿੱਚ ਸਾਰੇ ਸੱਤ ਮੁਲਜ਼ਮਾਂ ਨੂੰ ਟਰੇਸ ਕਰ ਲਿਆ। ਇਨ੍ਹਾਂ ਵਿੱਚੋਂ ਤਿੰਨ ਮੁੱਖ ਮੁਲਜ਼ਮਾਂ ਨੂੰ ਵਾਰਦਾਤ ਲਈ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਮੁੱਢਲੀ ਜਾਂਚ ਅਨੁਸਾਰ ਪਾਲਾ ਸਿੰਘ ਤੇ ਮੁਲਜ਼ਮ ਨਵਜੋਤ ਸਿੰਘ ਉਰਫ਼ ਅਰਸ਼ ਵਾਸੀ ਕੌੜਿਆਂ ਵਾਲੀ ਗੁਆਂਢੀ ਹਨ। ਦੋਵਾਂ ਵਿਚਕਾਰ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਅਨੁਸਾਰ ਇਸੇ ਰੰਜਿਸ਼ ਦੇ ਚੱਲਦਿਆਂ ਪਾਲਾ ਸਿੰਘ ’ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਅਜੇਪਾਲ ਸਿੰਘ ਉਰਫ਼ ਵਿੱਕੀ ਵਾਸੀ ਸ੍ਰੀ ਮੁਕਤਸਰ ਸਾਹਿਬ ਹਾਲ ਕੌੜਿਆਂ ਵਾਲੀ, ਮਨੀਸ਼ ਵਾਸੀ ਕੌੜਿਆਂ ਵਾਲੀ ਤੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਵਾਸੀ ਵਣ ਵਾਲਾ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਨਵਜੋਤ ਸਿੰਘ ਉਰਫ਼ ਅਰਸ਼, ਮਨੀਸ਼ ਸਿੰਘ, ਗੱਗੂ ਸਿੰਘ ਤੇ ਪ੍ਰਭੂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।