ਅਸ਼ਵਨੀ ਬੱਬਰ ਤੇ ਮੋਨਿਕਾ ਬੱਬਰ ਨੂੰ ਮਿਲਿਆ ‘ਰਤਨ ਪੰਜਾਬ ਐਵਾਰਡ-2026’, ਮਿਠਾਈ ਦੇ ਕਾਰੋਬਾਰ ’ਚ ਗੁਣਵੱਤਾ ਲਈ ਹੋਇਆ ਸਨਮਾਨ
ਐਵਾਰਡ ਸਮਾਗਮ ਦੌਰਾਨ ਅਸ਼ਵਨੀ ਬੱਬਰ ਅਤੇ ਮੋਨਿਕਾ ਬੱਬਰ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ‘ਦੈਨਿਕ ਜਾਗਰਣ’ ਦੇ ਸੀ.ਜੀ.ਐੱਮ. ਮੋਹਿੰਦਰ ਸਿੰਘ ਅਤੇ ਸੰਪਾਦਕ ਇੰਦਰ ਪ੍ਰੀਤ ਸਿੰਘ ਵੱਲੋਂ ‘ਰਤਨ ਪੰਜਾਬ ਐਵਾਰਡ-2026’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
Publish Date: Tue, 29 Sep 2026 12:53 PM (IST)
Updated Date: Tue, 29 Sep 2026 12:57 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਸਰਹੱਦੀ ਇਲਾਕੇ ਵਿੱਚ ਲੰਬੇ ਸਮੇਂ ਤੋਂ ਮਿਠਾਈ ਦੇ ਕਾਰੋਬਾਰ ਨਾਲ ਜੁੜੇ ਅਤੇ ਬੱਬਰ ਸਵੀਟ ਹਾਊਸ ਦੇ ਸੰਚਾਲਕ ਅਸ਼ਵਨੀ ਬੱਬਰ ਅਤੇ ਉਨ੍ਹਾਂ ਦੀ ਧਰਮ ਪਤਨੀ ਮੋਨਿਕਾ ਬੱਬਰ ਨੂੰ ‘ਪੰਜਾਬੀ ਜਾਗਰਣ’ ਵੱਲੋਂ ‘ਰਤਨ ਪੰਜਾਬ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਮਿਠਾਈ ਦੇ ਕਾਰੋਬਾਰ ਵਿੱਚ ਲੰਬੇ ਸਮੇਂ ਤੋਂ ਗੁਣਵੱਤਾ, ਸ਼ੁੱਧਤਾ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਦਿਆਂ ਆਪਣੀਆਂ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ।
ਐਵਾਰਡ ਸਮਾਗਮ ਦੌਰਾਨ ਅਸ਼ਵਨੀ ਬੱਬਰ ਅਤੇ ਮੋਨਿਕਾ ਬੱਬਰ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ‘ਦੈਨਿਕ ਜਾਗਰਣ’ ਦੇ ਸੀ.ਜੀ.ਐੱਮ. ਮੋਹਿੰਦਰ ਸਿੰਘ ਅਤੇ ਸੰਪਾਦਕ ਇੰਦਰ ਪ੍ਰੀਤ ਸਿੰਘ ਵੱਲੋਂ ‘ਰਤਨ ਪੰਜਾਬ ਐਵਾਰਡ-2026’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਬੱਬਰ ਸਵੀਟ ਹਾਊਸ ਦਾ ਮਿਠਾਈ ਦੇ ਕਾਰੋਬਾਰ ਵਿੱਚ ਪੁਰਾਣਾ ਅਤੇ ਭਰੋਸੇਯੋਗ ਨਾਮ ਹੈ। ਇਸ ਦੀ ਸਥਾਪਨਾ ਸਾਲ 1985 ਵਿੱਚ ਸਦਾ ਲਾਲ ਬੱਬਰ ਵੱਲੋਂ ਕੀਤੀ ਗਈ ਸੀ। ਸਮੇਂ ਦੇ ਨਾਲ ਪਰਿਵਾਰ ਦੀ ਅਗਲੀ ਪੀੜ੍ਹੀ ਨੇ ਇਸ ਕਾਰੋਬਾਰ ਨੂੰ ਅੱਗੇ ਵਧਾਇਆ। ਅਸ਼ਵਨੀ ਬੱਬਰ ਨੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਗਾਹਕਾਂ ਦੀ ਪਸੰਦ ਅਤੇ ਭਰੋਸੇ ਨੂੰ ਪਹਿਲ ਦਿੱਤੀ। ਉਨ੍ਹਾਂ ਵੱਲੋਂ ਮਿਠਾਈਆਂ ਦੀ ਗੁਣਵੱਤਾ ਅਤੇ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਅਸ਼ਵਨੀ ਬੱਬਰ ਨੇ ਕਿਹਾ ਕਿ ਕਿਸੇ ਵੀ ਕਾਰੋਬਾਰ ਨੂੰ ਲੰਬੇ ਸਮੇਂ ਤੱਕ ਸਫਲਤਾਪੂਰਵਕ ਚਲਾਉਣ ਲਈ ਗਾਹਕਾਂ ਦਾ ਭਰੋਸਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਬੱਬਰ ਸਵੀਟ ਹਾਊਸ ਵੱਲੋਂ ਹਮੇਸ਼ਾ ਗਾਹਕਾਂ ਨੂੰ ਵਧੀਆ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ‘ਰਤਨ ਪੰਜਾਬ ਐਵਾਰਡ-2026’ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਸਨਮਾਨ ਉਨ੍ਹਾਂ ਦੀ ਪੂਰੀ ਟੀਮ ਨੂੰ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ।
ਉਨ੍ਹਾਂ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਉਨ੍ਹਾਂ ਲੋਕਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਨ ਜੋ ਆਪਣੇ ਖੇਤਰ ਵਿੱਚ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਗਾਹਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਆਪਣੇ ਕਾਰੋਬਾਰ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਅਸ਼ਵਨੀ ਬੱਬਰ ਨੂੰ ਵਧਾਈ ਦੇਣ ਵਾਲਿਆਂ ਨੇ ਕਿਹਾ ਕਿ ਮਿਠਾਈ ਦੇ ਕਾਰੋਬਾਰ ਵਿੱਚ ਲੰਬੇ ਸਮੇਂ ਤੋਂ ਆਪਣੀ ਪਛਾਣ ਬਣਾਉਣ ਵਾਲੀ ਸ਼ਖ਼ਸੀਅਤ ਨੂੰ ‘ਰਤਨ ਪੰਜਾਬ ਐਵਾਰਡ-2026’ ਨਾਲ ਸਨਮਾਨਿਤ ਕੀਤਾ ਜਾਣਾ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਹੈ। ਸਨਮਾਨ ਮਿਲਣ ’ਤੇ ਪਰਿਵਾਰਕ ਮੈਂਬਰਾਂ, ਦੋਸਤਾਂ, ਵਪਾਰਕ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਗਈ।