ਅਸ਼ਵਨੀ ਬੱਬਰ ਅਤੇ ਮੋਨਿਕਾ ਬੱਬਰ ਨੂੰ ਮਿਲਿਆ ‘ਰਤਨ ਪੰਜਾਬ ਦੇ’ ਐਵਾਰਡ ਅਸ਼ਵਨੀ ਬੱਬਰ ਅਤੇ ਮੋਨਿਕਾ ਬੱਬਰ ਨੂੰ ਮਿਲਿਆ ‘ਰਤਨ ਪੰਜਾਬ ਐਵਾਰਡ-2026’
Publish Date: Tue, 29 Sep 2026 05:38 PM (IST)
Updated Date: Tue, 29 Sep 2026 05:40 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸਰਹੱਦੀ ਇਲਾਕੇ ਵਿੱਚ ਲੰਬੇ ਸਮੇਂ ਤੋਂ ਮਿਠਾਈ ਦੇ ਕਾਰੋਬਾਰ ਨਾਲ ਜੁੜੇ ਅਤੇ ਬੱਬਰ ਸਵੀਟ ਹਾਊਸ ਦੇ ਸੰਚਾਲਕ ਅਸ਼ਵਨੀ ਬੱਬਰ ਅਤੇ ਉਣਾ ਦੀ ਧਰਮ ਪਤਨੀ ਮੋਨਿਕਾ ਬੱਬਰ ਨੂੰ ‘ਪੰਜਾਬੀ ਜਾਗਰਣ’ ਵੱਲੋਂ ‘ਰਤਨ ਪੰਜਾਬ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਮਿਠਾਈ ਦੇ ਕਾਰੋਬਾਰ ਵਿੱਚ ਲੰਬੇ ਸਮੇਂ ਤੋਂ ਗੁਣਵੱਤਾ, ਸ਼ੁੱਧਤਾ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖਦਿਆਂ ਆਪਣੀਆਂ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ। ਐਵਾਰਡ ਸਮਾਗਮ ਦੌਰਾਨ ਅਸ਼ਵਨੀ ਬੱਬਰ ਅਤੇ ਮੋਨਿਕਾ ਬੱਬਰ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸੀਜੀਐੱਮ ਮੋਹਿੰਦਰ ਸਿੰਘ ਤੇ ਸੰਪਾਦਕ ‘ਪੰਜਾਬੀ ਜਾਗਰਣ’ ਇੰਦਰਪ੍ਰੀਤ ਸਿੰਘ ਵੱਲੋਂ ‘ਰਤਨ ਪੰਜਾਬ ਐਵਾਰਡ-2026’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਬੱਬਰ ਸਵੀਟ ਹਾਊਸ ਦਾ ਮਿਠਾਈ ਦੇ ਕਾਰੋਬਾਰ ਵਿੱਚ ਪੁਰਾਣਾ ਅਤੇ ਭਰੋਸੇਯੋਗ ਨਾਮ ਹੈ। ਇਸ ਦੀ ਸਥਾਪਨਾ ਸਾਲ 1985 ਵਿੱਚ ਸ਼੍ਰੀ ਸਦਾ ਲਾਲ ਬੱਬਰ ਵੱਲੋਂ ਕੀਤੀ ਗਈ ਸੀ। ਸਮੇਂ ਦੇ ਨਾਲ ਪਰਿਵਾਰ ਦੀ ਅਗਲੀ ਪੀੜ੍ਹੀ ਨੇ ਇਸ ਕਾਰੋਬਾਰ ਨੂੰ ਅੱਗੇ ਵਧਾਇਆ। ਅਸ਼ਵਨੀ ਬੱਬਰ ਨੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਗਾਹਕਾਂ ਦੀ ਪਸੰਦ ਅਤੇ ਭਰੋਸੇ ਨੂੰ ਪਹਿਲ ਦਿੱਤੀ। ਉਨ੍ਹਾਂ ਵੱਲੋਂ ਮਿਠਾਈਆਂ ਦੀ ਗੁਣਵੱਤਾ ਅਤੇ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਅਸ਼ਵਨੀ ਬੱਬਰ ਨੇ ਕਿਹਾ ਕਿ ਕਿਸੇ ਵੀ ਕਾਰੋਬਾਰ ਨੂੰ ਲੰਬੇ ਸਮੇਂ ਤੱਕ ਸਫਲਤਾਪੂਰਵਕ ਚਲਾਉਣ ਲਈ ਗਾਹਕਾਂ ਦਾ ਭਰੋਸਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ‘ਪੰਜਾਬੀ ਜਾਗਰਣ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਉਨ੍ਹਾਂ ਲੋਕਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਨ ਜੋ ਆਪਣੇ ਖੇਤਰ ਵਿੱਚ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਗਾਹਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਆਪਣੇ ਕਾਰੋਬਾਰ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣਗੇ।