ਅਰੋੜਾ ਵਿਕਾਸ ਮੰਚ ਨੇ ਧੀ ਦੇ ਵਿਆਹ ’ਚ ਦਿੱਤਾ ਸਹਿਯੋਗ ਅਰੋੜਾ ਵਿਕਾਸ ਮੰਚ ਨੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਦੀ ਬੇਟੀ ਦੇ ਵਿਆਹ ਵਿੱਚ ਦਿੱਤਾ ਸਹਿਯੋਗ
Publish Date: Thu, 29 Oct 2026 04:18 PM (IST)
Updated Date: Fri, 30 Oct 2026 04:01 AM (IST)
-ਹੁਣ ਤੱਕ 173 ਲੜਕੀਆਂ ਦੇ ਵਿਆਹ ਵਿੱਚ ਮਦਦ ਕਰ ਚੁੱਕਾ ਹੈ ਮੰਚ : ਗਗਨ ਚੁੱਘ ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਅਰੋੜਾ ਵਿਕਾਸ ਮੰਚ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇੱਕ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਦੀ ਬੇਟੀ ਦੇ ਵਿਆਹ ਵਿੱਚ ਸਹਿਯੋਗ ਦਿੱਤਾ ਗਿਆ। ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਵਿਆਹ ਲਈ ਸਹਾਇਤਾ ਵਾਸਤੇ ਸੰਸਥਾ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਮੰਚ ਵੱਲੋਂ ਜਾਂਚ-ਪੜਤਾਲ ਕਰਕੇ ਪਰਿਵਾਰ ਦੀ ਲੋੜ ਅਨੁਸਾਰ ਸਹਿਯੋਗ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੜਕੀ ਦੇ ਵਿਆਹ ਲਈ ਲੋੜੀਂਦਾ ਰਾਸ਼ਨ ਰਾਜੇਸ਼ ਠਠਈ, ਨਿਤਿਨ ਠਠਈ, ਰਾਜੀਵ ਧੂੜੀਆ, ਦੀਪਕ ਉਪਵੇਜਾ, ਸਾਹਿਲ ਅਰੋੜਾ, ਸ਼ੀਨਮ ਗਿਲਹੋਤਰਾ, ਸਵਿਤਾ ਗੁੰਬਰ, ਆਦਿੱਤਿਆ ਗੁੰਬਰ ਅਤੇ ਵੈਭਵ ਫੁਟੇਲਾ ਵੱਲੋਂ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਗਗਨ ਚੁੱਘ ਨੇ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਰ-ਵਧੂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਗਗਨ ਚੁੱਘ ਨੇ ਦੱਸਿਆ ਕਿ ਅਰੋੜਾ ਵਿਕਾਸ ਮੰਚ ਵੱਲੋਂ ਹੁਣ ਤੱਕ ਕੁੱਲ 173 ਲੜਕੀਆਂ ਦੇ ਵਿਆਹ ਵਿੱਚ ਸਹਿਯੋਗ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਣਾ ਹੈ।