- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਰੋੜਾ ਵਿਕਾਸ ਮੰਚ ਨੇ ਦਿਵਿਆਂਗ ਨੌਜਵਾਨ ਨੂੰ ਭੇਟ ਕੀਤੀ ਈ-ਟਰਾਈਸਾਈਕਲ

ਦੀਪਕ ਕੁਮਾਰ ਡੀਕੇ, ਪੰਜਾਬੀ ਜਾਗਰਣ
ਫਾਜ਼ਿਲਕਾ : ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਰੋੜਾ ਵਿਕਾਸ ਮੰਚ ਵੱਲੋਂ ਇੱਕ ਲੋੜਵੰਦ ਦਿਵਿਆਂਗ ਨੌਜਵਾਨ ਨੂੰ ਈ-ਟਰਾਈਸਾਈਕਲ ਭੇਟ ਕਰ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਗਈ। ਇਹ ਈ-ਟਰਾਈਸਾਈਕਲ ਬੁੱਧਵਾਰ ਨੂੰ ਸ਼੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਦੇ ਵਿਹੜੇ ਵਿੱਚ ਸਾਦੇ ਸਮਾਗਮ ਦੌਰਾਨ ਭੇਟ ਕੀਤੀ ਗਈ। ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਅੰਮ੍ਰਿਤ ਸਚਦੇਵਾ ਨੇ ਦੱਸਿਆ ਕਿ ਕਿਸੇ ਇੱਕ ਸੰਸਥਾ ਲਈ ਅਜਿਹੇ ਸੇਵਾ ਕਾਰਜ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ, ਪਰ ਫਾਜ਼ਿਲਕਾ ਦੀ ਖ਼ਾਸੀਅਤ ਇਹ ਹੈ ਕਿ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਇਕਜੁੱਟ ਹੋ ਜਾਂਦੇ ਹਨ। ਉਨ੍ਹਾਂ ਦੇ ਸੱਦੇ ’ਤੇ ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਵਿਅਕਤੀਆਂ ਨੇ ਆਰਥਿਕ ਸਹਿਯੋਗ ਦਿੱਤਾ, ਜਿਸ ਨਾਲ ਲੋੜੀਂਦੀ ਰਕਮ ਇਕੱਠੀ ਕਰਕੇ ਬਠਿੰਡਾ ਤੋਂ ਈ-ਟਰਾਈਸਾਈਕਲ ਖਰੀਦੀ ਗਈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਨੌਜਵਾਨ ਦੀ ਮਰਿਆਦਾ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਫੋਟੋ ਖਿੱਚੇ ਬਿਨਾਂ ਹੀ ਈ-ਟਰਾਈਸਾਈਕਲ ਭੇਟ ਕੀਤੀ ਗਈ। ਇਸ ਮੌਕੇ ਆਰਥਿਕ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਵਿੱਚ ਸ਼੍ਰੀ ਅਗਰਵਾਲ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ, ਆਫ਼ਿਸਰਜ਼ ਐਸੋਸੀਏਸ਼ਨ ਦੇ ਓਪੀ ਸਚਦੇਵਾ ਅਤੇ ਅਸ਼ਵਨੀ ਅਹੂਜਾ, ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਟੈਰੋ ਕਾਰਡ ਰੀਡਰ ਸੁਰੇਖਾ ਪਰਮਾਰ, ਮੋਬਾਈਲ ਯੂਨੀਅਨ ਦੇ ਮਹਾਂ ਸਕੱਤਰ ਅਤੇ ਮੰਚ ਮੈਂਬਰ ਅਮਿਤ ਜੁਨੇਜਾ, ਰਿਕਰੀਏਸ਼ਨ ਕਲੱਬ ਦੇ ਸਕੱਤਰ ਅਸ਼ੋਕ ਕਾਮਰਾ, ਮੰਦਰ ਕਮੇਟੀ ਦੇ ਡਾ. ਵੀਰੇਂਦਰ ਜੁਨੇਜਾ, ਪਰਵਿਸ ਵਢੇਰਾ, ਅਸ਼ੋਕ ਸੁਖੀਜਾ, ਰਮਨ ਪਾਹਵਾ, ਅਸ਼ਵਨੀ ਗਰੋਵਰ, ਪੰਡਤ ਜਗਦੀਸ਼ ਸ਼ਾਸਤਰੀ ਅਤੇ ਅਰੋੜਾ ਵਿਕਾਸ ਮੰਚ ਦੇ ਸੁਨੀਲ ਕੱਕੜ, ਰਾਕੇਸ਼ ਭਠੇਜਾ, ਸੰਦੀਪ ਅਬਰੋਲ ਅਤੇ ਪਰਮਜੀਤ ਪੁਜਾਨੀ ਹਾਜ਼ਰ ਸਨ।
ਇਸ ਤੋਂ ਇਲਾਵਾ ਸਮਾਜ ਸੇਵੀ ਦੀਪਕ ਮੁੰਜਾਲ, ਖੁਸ਼ੀ ਫਾਊਂਡੇਸ਼ਨ ਦੀ ਪ੍ਰਧਾਨ ਖੁਸ਼ਬੂ ਸਾਵਨਸੁੱਖਾ ਸਵਨਾ, ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜੁਨੇਜਾ, ਡਾ. ਪ੍ਰਦੀਪ ਸੇਠੀ, ਹੰਸਰਾਜ ਸ਼ਰਮਾ, ਰੋਹਿਤ ਗੋਇਲ, ਆਈਐੱਮਏ ਦੇ ਪ੍ਰਧਾਨ ਡਾ. ਅਮਿਤ ਜੁਨੇਜਾ, ਸਿਟੀ ਲੈਬ ਦੇ ਵਿਕਾਸ ਕਟਾਰੀਆ, ਸਤਪਾਲ ਸੇਤੀਆ, ਨਿਊ ਮੋਬਾਈਲ ਯੂਨੀਅਨ ਦੇ ਪ੍ਰਧਾਨ ਸੰਜੇ ਠਕਰਾਲ, ਜਨਸੇਵਾ ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸੁਭਾਸ਼ ਅਰੋੜਾ ਅਤੇ ਅਸ਼ੋਕ ਗਗਨੇਜਾ ਨੇ ਵੀ ਇਸ ਸੇਵਾ ਕਾਰਜ ਵਿੱਚ ਆਪਣਾ ਆਰਥਿਕ ਯੋਗਦਾਨ ਪਾਇਆ।ਅੰਤ ਵਿੱਚ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਅੰਮ੍ਰਿਤ ਸਚਦੇਵਾ ਨੇ ਸਮੂਹ ਸੰਸਥਾਵਾਂ, ਦਾਨੀ ਸੱਜਣਾਂ ਅਤੇ ਮੰਚ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਅਜਿਹੇ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ।