ਅਰੋੜਾ ਵਿਕਾਸ ਮੰਚ ਨੇ ਸਨਮਾਨਿਤ ਕੀਤੇ ‘ਰਾਸ਼ਟਰ ਨਿਰਮਾਤਾ’ ਅਰੋੜਾ ਵਿਕਾਸ ਮੰਚ ਨੇ ਸਨਮਾਨਿਤ ਕੀਤੇ ‘ਰਾਸ਼ਟਰ ਨਿਰਮਾਤਾ’
Publish Date: Fri, 11 Sep 2026 03:50 PM (IST)
Updated Date: Fri, 11 Sep 2026 03:52 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਅਧਿਆਪਕ ਦਿਵਸ ਦੇ ਮੌਕੇ ’ਤੇ ਅਰੋੜਾ ਵਿਕਾਸ ਮੰਚ ਫਾਜ਼ਿਲਕਾ ਵੱਲੋਂ ਸਥਾਨਕ ਚਾਣਕਿਆ ਸਕੂਲ ਵਿਖੇ ‘ਰਾਸ਼ਟਰ ਨਿਰਮਾਤਾ ਸਨਮਾਨ ਸਮਾਰੋਹ’ ਕਰਵਾਇਆ ਗਿਆ। ਸਮਾਗਮ ਵਿੱਚ ਸਕੂਲ ਦੇ ਐਮਡੀ ਐਡਵੋਕੇਟ ਰਵੀ ਮੱਕੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਕੂਲ ਪ੍ਰਬੰਧਕ ਯੁਵਰਾਜ ਮੱਕੜ ਨੇ ਪ੍ਰਧਾਨਗੀ ਕੀਤੀ। ਮੰਚ ਦੇ ਪ੍ਰਧਾਨ ਅਮ੍ਰਿਤ ਸਚਦੇਵਾ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਸਕੂਲ ਦੇ ਤਿੰਨ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ‘ਰਾਸ਼ਟਰ ਨਿਰਮਾਤਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦੇ ਸੰਸਥਾਪਕ ਪ੍ਰਧਾਨ ਗਗਨ ਚੁੱਘ ਦੀ ਪ੍ਰੇਰਣਾ ਨਾਲ ਕਰਵਾਏ ਇਸ ਸਮਾਗਮ ਵਿੱਚ ਮੰਚ ਦੇ ਚੇਅਰਮੈਨ ਡਾ. ਨਵਦੀਪ ਜਸੂਜਾ, ਰਾਜ ਅਰੋੜਾ, ਅਮਿਤ ਜਸੂਜਾ ਅਤੇ ਸ਼ਸ਼ੀਕਾਂਤ ਕਾਮਰਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਧਿਆਪਕਾ ਨੀਰੂ ਸ਼ਰਮਾ, ਰਜਨੀ ਚੁੱਘ, ਅਧਿਆਪਕ ਸ਼ੁਭਮ ਛਾਬੜਾ ਅਤੇ ਪ੍ਰਿੰਸੀਪਲ ਵੰਦਨਾ ਮੱਕੜ ਨੂੰ ‘ਰਾਸ਼ਟਰ ਨਿਰਮਾਤਾ ਐਵਾਰਡ’ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਡਾ. ਜਸੂਜਾ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਦੀ ਪ੍ਰਿੰਸੀਪਲ ਵੰਦਨਾ ਮੱਕੜ ਨੇ ਅਰੋੜਾ ਵਿਕਾਸ ਮੰਚ ਵੱਲੋਂ ਅਧਿਆਪਕਾਂ ਦੇ ਸਨਮਾਨ ਲਈ ਕਰਵਾਏ ਸਮਾਗਮ ਲਈ ਧੰਨਵਾਦ ਕੀਤਾ ਸਨਮਾਨਿਤ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸਮਾਜ ਸੇਵਾ ਲਈ ਕੰਮ ਕਰਨ ਪਿੱਛੇ ਚਾਣਕਿਆ ਸਕੂਲ ਪ੍ਰਬੰਧਨ ਵੱਲੋਂ ਮਿਲ ਰਹੀ ਪ੍ਰੇਰਣਾ ਨੂੰ ਮੁੱਖ ਕਾਰਨ ਦੱਸਿਆ। ਮੰਚ ਸੰਚਾਲਨ ਅਧਿਆਪਕਾ ਅੰਕਿਤਾ ਨੇ ਕੀਤਾ।