ਸਕੂਲ ਆਫ਼ ਐਮੀਨੈਂਸ, ਫਾਜ਼ਿਲਕਾ ਵਿਖੇ 6ਵੀਂ ਤੋਂ 12ਵੀਂ ਜਮਾਤ ਲਈ ਦਾਖਲੇ ਖੁੱਲ੍ਹੇ
ਸਕੂਲ ਆਫ਼ ਐਮੀਨੈਂਸ, ਫਾਜ਼ਿਲਕਾ ਵਿਖੇ 6ਵੀਂ ਤੋਂ 12ਵੀਂ ਜਮਾਤ ਲਈ ਦਾਖਲੇ ਖੁੱਲ੍ਹੇ
Publish Date: Fri, 03 Apr 2026 03:51 PM (IST)
Updated Date: Fri, 03 Apr 2026 03:55 PM (IST)

ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਕੂਲ ਆਫ਼ ਐਮੀਨੈਂਸ, ਸਰਕਾਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ 6ਵੀਂ ਤੋਂ 12ਵੀਂ ਜਮਾਤ ਲਈ ਦਾਖਲੇ ਸ਼ੁਰੂ ਹੋ ਗਏ ਹਨ। ਪ੍ਰਿੰਸੀਪਲ ਹਰੀ ਚੰਦ ਕੰਬੋਜ ਤੇ ਸਕੂਲ ਮੀਡੀਆ ਇੰਚਾਰਜ ਸੰਦੀਪ ਅਨੇਜਾ ਨੇ ਦੱਸਿਆ ਕਿ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਜਮਾਤਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਰੇ ਵਿਦਿਆਰਥੀਆਂ ਨੂੰ ਸਕੂਲ ਅਤੇ ਸਟਾਫ਼ ਮੈਂਬਰਾਂ ਰਾਹੀਂ ਇਕੱਠੇ ਕੀਤੇ ਫੰਡਾਂ ਨਾਲ ਮੁਫ਼ਤ ਬੈਗ, ਕਿਤਾਬਾਂ ਤੇ ਵਰਦੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ, ਕਾਮਰਸ, ਆਰਟਸ ਅਤੇ ਵੋਕੇਸ਼ਨਲ ਸਟ੍ਰੀਮਾਂ ਵਿੱਚ ਸਿੱਖਿਆ ਦੇਣ ਲਈ ਉੱਚ ਯੋਗਤਾ ਪ੍ਰਾਪਤ, ਮਿਹਨਤੀ ਅਤੇ ਸਮਰਪਿਤ ਸਟਾਫ਼ ਹੈ। ਦਾਖਲਾ ਪ੍ਰਕ੍ਰਿਆ ਵਿੱਚ ਸੁਮਨ ਬਾਲਾ, ਕੁਲਵੰਤ ਕੌਰ, ਦੀਪਿਕਾ, ਸੁਰਿੰਦਰ ਕੁਮਾਰ, ਰਮੇਸ਼ ਕੁਮਾਰ, ਲੈਕਚਰਾਰ ਜੋਗਿੰਦਰ ਲਾਲ, ਗੌਰਵ ਕੁਮਾਰ, ਵਿਕਾਸ ਡਾਗਾ, ਧਰਮਿੰਦਰ ਗੁਪਤਾ, ਸੰਦੀਪ ਅਨੇਜਾ, ਹਿਤੇਸ਼ ਧਵਨ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਵਿਕਾਸ ਛਾਬੜਾ, ਦਵਿੰਦਰ ਸਿੰਘ, ਵਿਜੇਤਾ ਸਿੰਘ, ਵਿਜੇਤਾ ਸਿੰਘ ਆਦਿ ਸਹਿਯੋਗ ਦੇ ਰਹੇ ਹਨ। ਸਿੰਘ, ਵਿਨੋਦ ਕੁਮਾਰ, ਕਰਨਲ ਰਾਜ, ਸੰਜੀਵ ਗਰੋਵਰ, ਪਰਮਜੀਤ ਸਿੰਘ, ਕਰਨਜੀਤ ਸਿੰਘ ਬਰਾੜ, ਅਮਨਦੀਪ, ਸ਼ੀਨਮ, ਸੁਧਾ ਬਾਲਾ, ਸੁਮਨ ਲਤਾ, ਇੰਦੂ, ਰੁਚੀ, ਮੀਨੂੰ, ਪਰਮਜੀਤ ਕੌਰ, ਸਿਮਰਜੀਤ ਕੌਰ, ਸ਼ਿਪਰਾ, ਸੁਨੰਦਾ, ਪਾਇਲ, ਸੁਮਨ ਬਾਲਾ, ਸੁਨੇਹ ਜੋਸ਼ੀ, ਸੁਮਨ ਸਿੰਘ ਭਟੇਜਾ, ਗੁਰਦੀਪ ਸਿੰਘ ਭਟੇਜਾ, ਗੁਰਿੰਦਰ ਸਿੰਘ ਧਮੇਜ, ਸ. ਧਰਮਚੰਦ, ਸਰਬਜੀਤ ਸਿੰਘ, ਚੇਤਨ ਸ਼ਰਮਾ, ਸੁਰੂਚੀ, ਸੁਨੀਤਾ ਮੋਂਗਾ, ਸ਼ਾਲੂ, ਮੋਨਿਕਾ, ਸਤਪਾਲ ਅਤੇ ਸਮੂਹ ਸਟਾਫ਼ ਮੈਂਬਰ ਹਾਜਰ ਸਨ ।