ਰਾਧਾ ਰਾਣੀ ਦੇ ਭਜਨਾਂ ਨਾਲ ਬਣਿਆ ਬਰਸਾਨਾ ਵਰਗਾ ਮਾਹੌਲ ਸ੍ਰੀ ਰਿੱਧੀ ਸਿੱਧੀ ਗਣੇਸ਼ ਵੈਲਫੇਅਰ ਸੋਸਾਇਟੀ ਦੇ ਪੰਡਾਲ ਵਿੱਚ ਰਾਧਾ ਰਾਣੀ ਦੇ ਭਜਨਾਂ ਨਾਲ ਬਣਿਆ ਬਰਸਾਨਾ ਵਰਗਾ ਮਾਹੌਲ
Publish Date: Thu, 24 Sep 2026 04:50 PM (IST)
Updated Date: Fri, 25 Sep 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਾਜ਼ਿਲਕਾ: ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫ੍ਰੈਂਡਲੀ ਸ੍ਰੀ ਗਣੇਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਜਾਰੀ ਹੈ। ਉਤਸਵ ਦੇ 9ਵੇਂ ਦਿਨ ਗਣਪਤੀ ਬੱਪਾ ਦੇ ਪੰਡਾਲ ’ਚ ਸ਼ਰਧਾਲੂਆਂ ਦੀ ਭਾਰੀ ਰੌਣਕ ਦੇਖਣ ਨੂੰ ਮਿਲੀ। ਸਵੇਰੇ ਤੇ ਸ਼ਾਮ ਹੋਈ ਆਰਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰ ਕੇ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਇਸ ਸਾਲ ਸ੍ਰੀ ਗਣੇਸ਼ ਉਤਸਵ 14 ਤੋਂ 25 ਸਤੰਬਰ ਤੱਕ ਕਰਵਾਇਆ ਜਾ ਰਿਹਾ ਹੈ। ਗਣਪਤੀ ਬੱਪਾ ਇਸ ਵਾਰ ਮਹਾਰਾਸ਼ਟਰੀ ਅੰਦਾਜ਼ ਵਿੱਚ ਵਿਰਾਜਮਾਨ ਹਨ, ਜਿਸ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਗਣਪਤੀ ਬੱਪਾ ਦੇ ਨਾਲ-ਨਾਲ ਸ੍ਰੀ ਰਾਧਾ ਰਾਣੀ ਦੀ ਭਗਤੀ ਦੇ ਰੰਗ ਵਿੱਚ ਵੀ ਰੰਗੇ ਹੋਏ ਹਨ। ਉਤਸਵ ਦੇ 9ਵੇਂ ਦਿਨ ਸੁਭਮ ਨਾਰੰਗ, ਸੁਨੀਲ ਨਾਰੰਗ, ਡਾ. ਗੌਤਮ ਰੇਖੀ, ਵਿਕਾਸ ਕਟਾਰੀਆ, ਮਨੀਸ਼ ਕਟਾਰੀਆ, ਅਸ਼ੋਕ ਅਨੇਜਾ, ਅੰਕੁਸ਼ ਅਨੇਜਾ, ਰਾਨੂ ਕਾਠਪਾਲ, ਰਮੇਸ਼ ਗੁੰਬਰ, ਵਿੱਕੀ ਬੱਤਰਾ, ਅਸ਼ੋਕ ਕਾਮਰਾ, ਰਾਜੀਵ ਕਾਲੜਾ, ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ, ਕਾਂਗਰਸ ਬਲਾਕ ਪ੍ਰਧਾਨ ਰਿਤਨੇਸ਼ ਗਗਨੇਜਾ ਅਤੇ ਡਾ. ਵਿਵੇਕ ਮੁੰਜਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਗਣਪਤੀ ਬੱਪਾ ਦੀ ਵਿਧੀਵਤ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੋਸਾਇਟੀ ਮੈਂਬਰਾਂ ਨੂੰ ਗਣੇਸ਼ ਉਤਸਵ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਫਿਰੋਜ਼ਪੁਰ ਤੋਂ ਪਹੁੰਚੇ ਸ੍ਰੀ ਜੀ ਪਰਿਵਾਰ ਵੱਲੋਂ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨਾਲ ਪੂਰਾ ਪੰਡਾਲ ਭਗਤੀਮਈ ਹੋ ਗਿਆ। ਸ੍ਰੀ ਰਾਧਾ ਰਾਣੀ ਅਤੇ ਸ੍ਰੀ ਬਾਂਕੇ ਬਿਹਾਰੀ ਜੀ ਦੇ ਭਜਨਾਂ ’ਤੇ ਸ਼ਰਧਾਲੂ ਝੂਮਦੇ ਨਜ਼ਰ ਆਏ। ‘ਰਾਧਾ-ਰਾਧਾ’ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ। ਭਗਤੀ ਦਾ ਮਾਹੌਲ ਅਜਿਹਾ ਬਣਿਆ ਕਿ ਸ਼ਰਧਾਲੂਆਂ ਨੂੰ ਫਾਜ਼ਿਲਕਾ ਵਿੱਚ ਹੀ ਬਰਸਾਨਾ ਵਰਗਾ ਅਨੁਭਵ ਹੋਇਆ। ਸ਼ਰਧਾਲੂ ਹੱਥ ਉੱਪਰ ਕਰਕੇ ਭਜਨਾਂ ’ਤੇ ਝੂਮਦੇ ਹੋਏ ਰਾਧਾ ਰਾਣੀ ਦੀ ਭਗਤੀ ਵਿੱਚ ਲੀਨ ਨਜ਼ਰ ਆਏ। ਪ੍ਰੋਗਰਾਮ ਦੌਰਾਨ ਸ੍ਰੀ ਰਿੱਧੀ ਸਿੱਧੀ ਗਣੇਸ਼ ਵੈਲਫੇਅਰ ਸੋਸਾਇਟੀ ਵੱਲੋਂ ਮੁੱਖ ਮਹਿਮਾਨਾਂ ਸੁਭਮ ਨਾਰੰਗ, ਸੁਨੀਲ ਨਾਰੰਗ, ਡਾ. ਗੌਤਮ ਰੇਖੀ, ਵਿਕਾਸ ਕਟਾਰੀਆ, ਮਨੀਸ਼ ਕਟਾਰੀਆ, ਅਸ਼ੋਕ ਅਨੇਜਾ, ਅੰਕੁਸ਼ ਅਨੇਜਾ, ਰਾਨੂ ਕਾਠਪਾਲ, ਰਮੇਸ਼ ਗੁੰਬਰ, ਵਿੱਕੀ ਬੱਤਰਾ, ਅਸ਼ੋਕ ਕਾਮਰਾ, ਰਾਜੀਵ ਕਾਲੜਾ, ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ, ਕਾਂਗਰਸ ਬਲਾਕ ਪ੍ਰਧਾਨ ਰਿਤਨੇਸ਼ ਗਗਨੇਜਾ ਅਤੇ ਡਾ. ਵਿਵੇਕ ਮੁੰਜਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਚਾਂਦ ਗੁਪਤਾ, ਬਬਲੂ ਗੋਕਲਾਨੀ, ਚਾਂਦ ਚੰਦੈਲੀਰ, ਅਨਿਲ ਜੈਨ, ਸ਼ਿਵੋ ਭਟੇਜਾ, ਚੰਦਰ ਖੁਰਾਣਾ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਮੌਜੂਦ ਸਨ।