- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲਾਜੀ ਮਹਾਰਾਜ ਦੇ ਜੈਕਾਰਿਆਂ ਨਾਲ ਸਾਲਾਸਰ ਧਾਮ ਲਈ ਰਵਾਨਾ ਹੋਈ 7ਵੀਂ ਪੈਦਲ ਡਾਕ ਧਵਜਾ ਯਾਤਰਾ
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਡਾਕ ਧਵਜਾ ਸੰਘ ਵੱਲੋਂ 7ਵੀਂ ਪੈਦਲ ਡਾਕ ਧਵਜਾ ਯਾਤਰਾ ਸ਼ਨੀਵਾਰ ਨੂੰ ਬਾਲਾਜੀ ਮਹਾਰਾਜ ਦੇ ਜੈਕਾਰਿਆਂ ਦੀ ਗੂੰਜ ’ਚ ਸਿੱਧ ਸ਼੍ਰੀ ਹਨੂੰਮਾਨ ਮੰਦਰ ਤੋਂ ਸ਼੍ਰੀ ਸਾਲਾਸਰ ਧਾਮ ਲਈ ਰਵਾਨਾ ਹੋਈ। ਸੰਘ ਦੇ ਚੇਅਰਮੈਨ ਸੁਸ਼ੀਲ ਗੁਪਤਾ ਤੇ ਪ੍ਰਧਾਨ ਸੋਨੂੰ ਗੋਇਲ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 6 ਵਜੇ ਸਿੱਧ ਸ਼੍ਰੀ ਹਨੂੰਮਾਨ ਮੰਦਰ ਵਿੱਚ ਧਵਜਾ ਪੂਜਨ ਕਰਵਾਇਆ ਗਿਆ ਅਤੇ ਆਰਤੀ ਕਰਕੇ ਸਭ ਦੇ ਸੁਖ-ਸਮ੍ਰਿੱਧੀ ਤੇ ਮੰਗਲਮਈ ਜੀਵਨ ਦੀ ਕਾਮਨਾ ਕੀਤੀ। ਇਸ ਉਪਰੰਤ ਸ਼ਰਧਾਲੂ ਬਾਲਾਜੀ ਮਹਾਰਾਜ ਦੇ ਜੈਕਾਰਿਆਂ ਨਾਲ ਸ਼੍ਰੀ ਸਾਲਾਸਰ ਧਾਮ ਲਈ ਰਵਾਨਾ ਹੋਏ। ਯਾਤਰਾ ਦੇ ਸ਼ੁਭ ਆਰੰਭ ਮੌਕੇ ਕਾਂਗਰਸੀ ਆਗੂ ਸਮਰਬੀਰ ਸਿੱਧੂ ਰਾਮਪੁਰਾ, ਸਮਾਜ ਸੇਵਿਕਾ ਪੂਜਾ ਲੂਥਰਾ ਸਚਦੇਵਾ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ ਭੱਟੀ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ,ਰਾਕੇਸ਼ ਨਾਗਪਾਲ ਅਤੇ ਐਲ ਡੀ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸਿੱਧ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਵੱਲੋਂ ਫਾਜ਼ਿਲਕਾ ਡਾਕ ਧਵਜਾ ਸੰਘ ਦੇ ਮੈਂਬਰਾਂ ਨੂੰ ਬਾਲਾਜੀ ਮਹਾਰਾਜ ਦਾ ਕਿਰਪਾ ਪ੍ਰਸਾਦ ਭੇਟ ਕੀਤਾ ਗਿਆ। ਸੰਘ ਦੇ ਚੇਅਰਮੈਨ ਸੁਸ਼ੀਲ ਗੁਪਤਾ, ਪ੍ਰਧਾਨ ਸੋਨੂੰ ਗੋਇਲ ਅਤੇ ਹੋਰ ਮੈਂਬਰਾਂ ਨੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਵੀ ਬਾਲਾਜੀ ਮਹਾਰਾਜ ਦਾ ਕਿਰਪਾ ਪ੍ਰਸਾਦ ਦੇ ਕੇ ਸਨਮਾਨਿਤ ਕੀਤਾ।
ਸੰਘ ਦੇ ਮੈਂਬਰਾਂ ਨੀਰਜ ਯਾਦਵ, ਪੰਕਜ ਸ਼ਰਮਾ, ਭੀਮ ਸੋਨੀ, ਕਾਕਾ ਸ਼ਰਮਾ, ਦਿਨੇਸ਼ ਕੁਮਾਰ, ਪ੍ਰਵੀਣ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸਾਰੇ ਮੈਂਬਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਪੈਦਲ ਯਾਤਰਾ ਵਿੱਚ ਸ਼ਾਮਲ ਹੋਏ ਹਨ। ਸ਼੍ਰੀ ਸਾਲਾਸਰ ਧਾਮ ਪਹੁੰਚ ਕੇ ਬਾਲਾਜੀ ਮਹਾਰਾਜ ਦੇ ਚਰਨਾਂ ਵਿੱਚ ਪਵਿੱਤਰ ਧਵਜਾ ਅਰਪਿਤ ਕੀਤੀ ਜਾਵੇਗੀ ਅਤੇ ਸਮੁੱਚੇ ਖੇਤਰ ਦੀ ਸੁਖ-ਸਮ੍ਰਿੱਧੀ, ਖੁਸ਼ਹਾਲੀ ਅਤੇ ਸਭ ਦੇ ਮੰਗਲ ਦੀ ਕਾਮਨਾ ਕੀਤੀ ਜਾਵੇਗੀ। ਇਸ ਮੌਕੇ ਅਰਜਨ ਦੇਵ ਕੁੱਕੜ, ਹਰੀਸ਼ ਠਕਰਾਲ ਕਾਲੀ, ਵਿਨੋਦ ਗੋਇਲ, ਤ੍ਰਿਭੁਵਨ ਰਾਮ (ਸੇਵਾਮੁਕਤ ਪ੍ਰੋਫੈਸਰ), ਪਵਨ ਮੋਂਗਾ ਸਮੇਤ ਸੰਘ ਦੇ ਹੋਰ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ। ਬਾਲਾਜੀ ਮਹਾਰਾਜ ਦੇ ਜੈਕਾਰਿਆਂ ਨਾਲ ਰਵਾਨਾ ਹੋਈ ਇਸ ਯਾਤਰਾ ਨੇ ਸ਼ਰਧਾਲੂਆਂ ਵਿੱਚ ਧਾਰਮਿਕ ਉਤਸ਼ਾਹ ਅਤੇ ਭਗਤੀ ਦਾ ਸੰਚਾਰ ਕੀਤਾ।