ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ’ਚ 2 ਸੋਨੇ, 4 ਚਾਂਦੀ ਤੇ 1 ਕਾਂਸੇ ਦਾ ਤਮਗਾ ਜਿੱਤਿਆ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲਿਆਂ ਵਿੱਚ 2 ਸੋਨੇ, 4 ਚਾਂਦੀ ਤੇ 1 ਕਾਂਸੀ ਸਮੇਤ ਜਿੱਤੇ 7 ਤਮਗੇ
Publish Date: Fri, 28 Aug 2026 03:21 PM (IST)
Updated Date: Fri, 28 Aug 2026 03:22 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ: ਪੰਜਾਬ ਸਕੂਲ ਖੇਡਾਂ ਤਹਿਤ 20 ਤੋਂ 22 ਅਗਸਤ ਤੱਕ ਡੀਏਵੀ ਸਕੂਲ ਅਬੋਹਰ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਯੋਗਾ ਪ੍ਰਤੀਯੋਗਤਾ ਵਿੱਚ ਸਥਾਨਕ ਜੀਏਵੀ ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 7 ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ 2 ਸੋਨੇ, 4 ਚਾਂਦੀ ਅਤੇ 1 ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਅੰਡਰ-17 ਵਰਗ ਦੀ ਰਿਦਮਿਕ ਪੇਅਰ ਮੁਕਾਬਲੇ ’ਚ ਸ਼ੇਰਬਾਜ਼ ਸਿੰਘ ਤੇ ਸਹਿਜਦੀਪ ਸਿੰਘ ਦੀ ਜੋੜੀ ਨੇ ਸ਼ਾਨਦਾਰ ਤਾਲਮੇਲ ਅਤੇ ਯੋਗਾ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੋ ਸੋਨੇ ਦੇ ਤਮਗੇ ਜਿੱਤੇ। ਇਸੇ ਵਰਗ ਦੀ ਆਰਟਿਸਟਿਕ ਪੇਅਰ ਮੁਕਾਬਲੇ ਵਿੱਚ ਸ਼ੇਰਬਾਜ਼ ਕੰਬੋਜ ਅਤੇ ਪ੍ਰਦੀਪ ਕੁਮਾਰ ਨੇ ਸ਼ਾਨਦਾਰ ਯੋਗ ਆਸਨਾਂ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਅੰਡਰ-17 ਸਿੰਗਲਜ਼ ਆਰਟਿਸਟਿਕ ਮੁਕਾਬਲੇ ਵਿੱਚ ਸ਼ੇਰਬਾਜ਼ ਕੰਬੋਜ ਨੇ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ। ਅੰਡਰ-14 ਵਰਗ ਦੀ ਆਰਟਿਸਟਿਕ ਪੇਅਰ ਮੁਕਾਬਲੇ ਵਿੱਚ ਵੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਆਹਿਲ ਅਤੇ ਪਰਵਿਸ਼ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਦੋ ਚਾਂਦੀ ਦੇ ਤਮਗੇ ਆਪਣੇ ਨਾਮ ਕੀਤੇ। ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਚੇਅਰਮੈਨ ਅਨਿਲ ਜੈਨ, ਪ੍ਰਿੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।