ਮੈਡੀਕਲ ਕੈਂਪ ’ਚ 65 ਮਰੀਜ਼ਾਂ ਦੀ ਜਾਂਚ
ਮੈਡੀਕਲ ਚੈੱਕਅਪ ਕੈਂਪ ’ਚ 65 ਮਰੀਜ਼ਾਂ ਦੀ ਕੀਤੀ ਜਾਂਚ
Publish Date: Wed, 25 Feb 2026 04:30 PM (IST)
Updated Date: Wed, 25 Feb 2026 04:34 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ ’ਚ ਮੈਡੀਕਲ ਚੈੱਕਅਪ ਕੈਂਪ ਦੌਰਾਣ ਡਾ. ਓਮਪ੍ਰਕਾਸ਼ ਕੰਬੋਜ ਨੇ ਮਰੀਜ਼ਾ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਇਆਂ ਦਿੱਤੀਆਂ ਗਈਆਂ। ਸਭਾ ਦੇ ਆਹੁਦੇਦਾਰ ਸੁਰੇਸ਼ ਚੌਹਾਣ ਨੇ ਦੱਸਿਆ ਕਿ ਅੱਜ 65 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਲਗਾਇਆ ਜਾਂਦਾ ਹੈ, ਜਿਸ ਦਾ ਫਾਇਦਾ ਹਜ਼ਾਰਾਂ ਦੀ ਗਿਣਤੀ ਚ ਮਰੀਜ ਉਠਾ ਚੁੱਕੇ ਹਨ ਤੇ ਉਠਾ ਰਹੇ ਹਨ, ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਲੋਕ ਹਫਤੇ ’ਚ 2 ਵਾਰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਪਰਸਵਾਰਥ ਸਭਾ ਦੇ ਸਰਪ੍ਰਸਤ ਅਨਿਲਦੀਪ ਨਾਗਪਾਲ, ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਖਜਾਨਚੀ ਸੁਰੇਸ਼ ਚੌਹਾਣ, ਮੈਡਮ ਰਮਨ, ਰੋਬਿਨ ਵਟਸ, ਰਾਮੇਸ਼ ਰਾਠੀ ਤੇ ਮਾਨਿਕ ਚੌਹਾਣ ਆਦਿ ਹਾਜ਼ਰ ਸਨ ।