ਆਜ਼ਾਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ’ਚ 281 ਯੂਨਿਟ ਖੂਨਦਾਨ ਆਜ਼ਾਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ’ਚ 281 ਯੂਨਿਟ ਖੂਨਦਾਨ
Publish Date: Sun, 09 Aug 2026 05:24 PM (IST)
Updated Date: Sun, 09 Aug 2026 05:26 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਆਜ਼ਾਦੀ ਦਿਵਸ ਨੂੰ ਸਮਰਪਿਤ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਅਤੇ ਲਾਇਨਜ਼ ਕਲੱਬ ਫਾਜ਼ਿਲਕਾ ਦੇ ਸਾਂਝੇ ਉਪਰਾਲੇ ਤਹਿਤ ਸਥਾਨਕ ਐੱਮ.ਆਰ. ਗ੍ਰੈਂਡ ਪੈਲੇਸ ਫਾਜ਼ਿਲਕਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਫਾਜ਼ਿਲਕਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਖੂਨਦਾਨੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕੁੱਲ 281 ਯੂਨਿਟ ਖੂਨਦਾਨ ਕੀਤਾ। ਕੈਂਪ ਦੇ ਆਯੋਜਨ ਵਿੱਚ ਐੱਮ.ਆਰ. ਗ੍ਰੈਂਡ ਪੈਲੇਸ, ਅਸੀਮ ਕਾਲੜਾ ਅਤੇ ਗੌਰਵ ਸ਼ਰਮਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮੀਂਹ ਦੇ ਬਾਵਜੂਦ ਖੂਨਦਾਨੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੱਗੇ ਆ ਕੇ ਖੂਨਦਾਨ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਫਾਜ਼ਿਲਕਾ ਦੇ ਪ੍ਰਧਾਨ ਮਮਨਪ੍ਰੀਤ ਸਿੰਘ ਆਹੂਜਾ, ਸਕੱਤਰ ਲੋਕੇਸ਼ ਅਰੋੜਾ, ਖਜ਼ਾਨਚੀ ਨਵੀਨ ਬੱਬਰ, ਪੀਆਰਓ ਅਜੇ ਚੁੱਘ ਤੋਂ ਇਲਾਵਾ ਸੁਨੀਲ ਕਾਮਰਾ, ਨਵੀਨ ਕਵਾਤਰਾ, ਗੌਤਮ ਸੇਨ, ਨਰੇਸ਼ ਸਚਦੇਵਾ, ਵਿਨੋਦ ਨਾਂਗਪਾਲ, ਅੰਕਿਤ ਸਚਦੇਵਾ, ਦਇਆ ਕਿਸ਼ਨ ਬੱਬਰ, ਸੋਨਮ ਮਿਗਲਾਨੀ, ਮਨਦੀਪ ਬਜਾਜ, ਕਪਿਲ ਚੁੱਘ, ਸੁਮਿਤ ਛਾਬੜਾ, ਦੀਪਕ ਗਿਲਹੋਤਰਾ, ਗੌਰਵ ਚੁੱਝੀ, ਸੁਨੀਲ ਗਾਂਧੀ, ਸੋਨੂ ਚੁੱਘ, ਗੌਰਵ ਦਹੂਜਾ ਅਤੇ ਰਾਕੇਸ਼ ਭਠੇਜਾ ਨੇ ਖੂਨਦਾਨੀਆਂ ਦਾ ਉਤਸ਼ਾਹ ਵਧਾਇਆ। ਲਾਇਨਜ਼ ਕਲੱਬ ਫਾਜ਼ਿਲਕਾ ਵੱਲੋਂ ਸਾਰੇ ਖੂਨਦਾਨੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸੰਸਥਾ ਦੇ ਖੂਨਦਾਨ ਕੈਂਪ ਇੰਚਾਰਜ ਰਾਜੀਵ ਕੂਕਰੇਜਾ ਅਤੇ ਨੀਰਜ ਖੋਸਲਾ, ਵਿਕਾਸ ਝਿੰਝਾ, ਨੀਰਜ ਠਕਰਾਲ, ਮਨੋਜ ਅਰੋੜਾ, ਅਨਿਲ ਛਾਬੜਾ, ਰਾਘਵ ਨਾਂਗਪਾਲ, ਅਮਿਤ ਗਰੋਵਰ, ਨੇਹਾ ਗਰੋਵਰ, ਨੀਲਮ ਸਚਦੇਵਾ, ਵੀਰੇਂਦਰ ਸ਼ਰਮਾ, ਜਸਵੰਤ ਪ੍ਰਜਾਪਤੀ, ਅੰਕੁਸ਼ ਗਰੋਵਰ ਅਤੇ ਸੁਨੀਲ ਸੇਠੀ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਆਜ਼ਾਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਅਤੇ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿੱਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਕੈਂਪ ਦੌਰਾਨ ਫਾਜ਼ਿਲਕਾ ਬਲੱਡ ਬੈਂਕ, ਸਿਵਲ ਹਸਪਤਾਲ ਬਲੱਡ ਬੈਂਕ ਫਾਜ਼ਿਲਕਾ ਅਤੇ ਸਿਵਲ ਹਸਪਤਾਲ ਅਬੋਹਰ ਦੀਆਂ ਬਲੱਡ ਬੈਂਕ ਟੀਮਾਂ ਵੱਲੋਂ ਖੂਨ ਇਕੱਠਾ ਕੀਤਾ ਗਿਆ। ਫਾਜ਼ਿਲਕਾ ਬਲੱਡ ਬੈਂਕ ਵੱਲੋਂ 124 ਯੂਨਿਟ ਅਤੇ ਅਬੋਹਰ ਬਲੱਡ ਬੈਂਕ ਵੱਲੋਂ 157 ਯੂਨਿਟ, ਕੁੱਲ 281 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਸੰਸਥਾ ਅਤੇ ਪ੍ਰਬੰਧਕਾਂ ਵੱਲੋਂ ਰਿਫਰੈਸ਼ਮੈਂਟ, ਪੌਲੀ ਬੈਗ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਮੀਂਹ ਦੇ ਬਾਵਜੂਦ ਖੂਨਦਾਨੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਪ੍ਰਬੰਧਕਾਂ ਨੇ ਇਸ ਨੂੰ ਫਾਜ਼ਿਲਕਾ ਲਈ ਵੱਡੀ ਉਪਲਬਧੀ ਦੱਸਿਆ। ਸੰਸਥਾ ਦੇ ਅਹੁਦੇਦਾਰਾਂ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਖੂਨਦਾਨੀਆਂ, ਸਹਿਯੋਗੀ ਸੰਸਥਾਵਾਂ ਅਤੇ ਬਲੱਡ ਬੈਂਕ ਦੀਆਂ ਟੀਮਾਂ ਦਾ ਧੰਨਵਾਦ ਕੀਤਾ। ਸੰਸਥਾ ਵੱਲੋਂ ਅਗਲਾ ਖੂਨਦਾਨ ਕੈਂਪ 16 ਅਗਸਤ 2026 ਨੂੰ ਪਿੰਡ ਅਰਨੀਵਾਲਾ ਸਥਿਤ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਡੇਰਾ ਵਿਖੇ ਲਗਾਇਆ ਜਾਵੇਗਾ।