ਸ੍ਰੀ ਗਣੇਸ਼ ਉਤਸਵ ਮੌਕੇ 251 ਯੂਨਿਟ ਖੂਨਦਾਨ ਸ੍ਰੀ ਗਣੇਸ਼ ਉਤਸਵ ਮੌਕੇ 251 ਯੂਨਿਟ ਖੂਨਦਾਨ
Publish Date: Sun, 20 Sep 2026 04:38 PM (IST)
Updated Date: Sun, 20 Sep 2026 04:41 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਸ੍ਰੀ ਗਣੇਸ਼ ਉਤਸਵ ਦੇ ਪਾਵਨ ਮੌਕੇ ’ਤੇ ਸਥਾਨਕ ਚੌਧਰੀਆਂ ਗਲੀ ਵਿਖੇ ਸਥਿਤ ਸ੍ਰੀ ਗਣੇਸ਼ ਉਤਸਵ ਪੰਡਾਲ ਵਿੱਚ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ 251 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਆਯੋਜਨ ਖੂਨਦਾਨ ਦੇ ਖੇਤਰ ਵਿੱਚ ਸਰਗਰਮ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ, ਮੈਥ ਮੇਡ ਈਜ਼ੀ ਦੇ ਚੇਤਨ ਸੇਤੀਆ, ਲਾਇਨਜ਼ ਕਲੱਬ ਫ਼ਾਜ਼ਿਲਕਾ ਅਤੇ ਸ੍ਰੀ ਰਿੱਧੀ-ਸਿੱਧੀ ਗਣੇਸ਼ ਵੈਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਕੀਤਾ ਗਿਆ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਖੁਸ਼ਬੂ ਸਵਨਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਮਨੋਜ ਅਰੋੜਾ, ਰਾਘਵ ਨਾਂਗਪਾਲ, ਗਿਰਧਾਰੀ ਸਿਲਗ, ਜਸਵੰਤ ਪ੍ਰਜਾਪਤੀ, ਕਿਰਨ ਪ੍ਰਭਾ, ਨੇਹਾ ਗਰੋਵਰ, ਅਮਿਤ ਗਰੋਵਰ, ਅੰਕੁਸ਼ ਗਰੋਵਰ, ਨੀਰਜ ਠਕਰਾਲ, ਪਰਮਜੀਤ ਸਿੰਘ ਅਤੇ ਸੁਖਵਿੰਦਰ ਬਰਾੜ ਨੇ ਦੱਸਿਆ ਕਿ ਸੰਸਥਾ ਦਾ ਇਹ ਨੌਵਾਂ ਖੂਨਦਾਨ ਕੈਂਪ ਸੀ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬਲੱਡ ਬੈਂਕ ਵਿੱਚ ਸਾਰੇ ਬਲੱਡ ਗਰੁੱਪਾਂ ਦੀ ਉਪਲਬਧਤਾ ਬਣਾਈ ਰੱਖਣਾ ਹੈ, ਤਾਂ ਜੋ ਥੈਲੇਸੀਮੀਆ ਪੀੜਤ ਬੱਚਿਆਂ, ਕੈਂਸਰ ਅਤੇ ਅਨੀਮੀਆ ਦੇ ਮਰੀਜ਼ਾਂ ਸਮੇਤ ਹੋਰ ਲੋੜਵੰਦ ਮਰੀਜ਼ਾਂ ਨੂੰ ਲੋੜ ਪੈਣ ’ਤੇ ਆਸਾਨੀ ਨਾਲ ਖੂਨ ਉਪਲਬਧ ਕਰਵਾਇਆ ਜਾ ਸਕੇ। ਇਸੇ ਉਦੇਸ਼ ਤਹਿਤ ਸੰਸਥਾ ਵੱਲੋਂ ਸਾਲ ਭਰ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਕੈਂਪ ਦੇ ਅੰਤ ਵਿੱਚ ਸ੍ਰੀ ਰਿੱਧੀ-ਸਿੱਧੀ ਗਣੇਸ਼ ਵੈਲਫੇਅਰ ਸੋਸਾਇਟੀ ਦੇ ਰਾਕੇਸ਼ ਭਠੇਜਾ, ਚਾਂਦ ਗੁਪਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਖੂਨਦਾਨ ਕੈਂਪ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅਗਲਾ ਖੂਨਦਾਨ ਕੈਂਪ 4 ਅਕਤੂਬਰ ਨੂੰ ਫ਼ਾਜ਼ਿਲਕਾ ਸਥਿਤ ਸ੍ਰੀ ਰਾਮ ਸ਼ਰਨਮ ਆਸ਼ਰਮ ਵਿਖੇ ਪੈਸਟੀਸਾਈਡ ਐਸੋਸੀਏਸ਼ਨ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।