ਕੈਂਪ ਦੌਰਾਨ 153 ਯੂਨਿਟ ਖ਼ੂਨਦਾਨ ਸਵਰਗੀ ਸੁਮਨ ਜੁਨੇਜਾ ਦੀ ਯਾਦ ਵਿੱਚ ਲੱਗੇ ਕੈਂਪ ਦੌਰਾਨ 153 ਯੂਨਿਟ ਖੂਨਦਾਨ
Publish Date: Sun, 29 Nov 2026 05:31 PM (IST)
Updated Date: Sun, 29 Nov 2026 05:34 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ,ਫਾਜ਼ਿਲਕਾ : ਸਵ. ਸੁਮਨ ਜੁਨੇਜਾ ਦੀ ਪਵਿੱਤਰ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਸਥਾਨਕ ਦੁੱਖ ਨਿਵਾਰਨ ਸ਼੍ਰੀ ਬਾਲਾਜੀ ਧਾਮ ਵਿਖੇ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਅਤੇ ਆਫਿਸਰ ਐਸੋਸੀਏਸ਼ਨ ਰਿਟਾਇਰਡ ਫਾਜ਼ਿਲਕਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਕੈਂਪ ਦੌਰਾਨ ਫਾਜ਼ਿਲਕਾ ਦੇ ਖੂਨਦਾਨੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਕੁੱਲ 153 ਯੂਨਿਟ ਖੂਨਦਾਨ ਕੀਤਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਜੁਨੇਜਾ ਪਰਿਵਾਰ ਵੱਲੋਂ ਨਰੇਸ਼ ਜੁਨੇਜਾ ਅਤੇ ਅਸੀਮ ਜੁਨੇਜਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਆਫਿਸਰ ਐਸੋਸੀਏਸ਼ਨ ਰਿਟਾਇਰਡ ਦੇ ਚੇਅਰਮੈਨ ਹੰਸ ਰਾਜ ਸ਼ਰਮਾ, ਪ੍ਰਧਾਨ ਨਰੇਸ਼ ਜੁਨੇਜਾ, ਆਤਮਾ ਸਿੰਘ, ਬਾਬੂ ਲਾਲ ਅਰੋੜਾ, ਪ੍ਰਦੀਪ ਸੇਠੀ, ਰਮੇਸ਼ ਗੁੰਬਰ, ਸਕੱਤਰ ਓ.ਪੀ. ਸਚਦੇਵਾ, ਸੁਭਾਸ਼ ਅਰੋੜਾ, ਮੋਹਿੰਦਰ ਤ੍ਰਿਪਾਠੀ, ਜੈ ਲਾਲ, ਸਤਪਾਲ ਸੇਠੀਆ, ਨਰੇਸ਼ ਠੱਕਰ, ਵਿਜੇ ਗੋਕਲਾਨੀ ਅਤੇ ਕੇ.ਐੱਲ. ਚੱਢਾ ਸਮੇਤ ਹੋਰ ਮੈਂਬਰ ਮੌਜੂਦ ਰਹੇ। ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ, ਮੈਡਲ ਅਤੇ ਪੋਲੀਬੈਗ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਸਾਦ ਵੀ ਵੰਡਿਆ ਗਿਆ। ਇਸ ਮੌਕੇ ਨਰੇਸ਼ ਜੁਨੇਜਾ ਨੇ ਕਿਹਾ ਕਿ ਸਵਰਗੀ ਸੁਮਨ ਜੁਨੇਜਾ ਦੀ ਯਾਦ ਵਿੱਚ ਇਹ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ ਹੈ। ਸੰਸਥਾ ਦੇ ਬਲੱਡ ਚੇਅਰਮੈਨ ਰਾਜੀਵ ਕੂਕਰੇਜਾ ਅਤੇ ਅਹੁਦੇਦਾਰਾਂ ਨੀਰਜ ਖੋਸਲਾ, ਵਿਕਾਸ ਝੀਂਝਾ, ਗਿਰਧਾਰੀ ਸਿਲਗ, ਜਸਵੰਤ ਪ੍ਰਜਾਪਤੀ, ਮਨੋਜ ਅਰੋੜਾ, ਪਰਮਜੀਤ ਸਿੰਘ, ਅੰਕੁਸ਼ ਗਰੋਵਰ, ਸੰਜੀਵ ਕੁਮਾਰ, ਚਾਂਦ ਮਾਰੀ, ਨੀਰਜ ਠਕਰਾਲ, ਨੀਲਮ ਸਚਦੇਵਾ, ਓਮ ਪ੍ਰਕਾਸ਼ ਸਚਦੇਵਾ ਅਤੇ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਫਾਜ਼ਿਲਕਾ ਬਲੱਡ ਬੈਂਕ ਵਿੱਚ ਬੀ ਪਾਜ਼ੇਟਿਵ ਖੂਨ ਦਾ ਸਟਾਕ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ ਅਤੇ ਹੋਰ ਬਲੱਡ ਗਰੁੱਪਾਂ ਦੀ ਵੀ ਕਾਫ਼ੀ ਕਮੀ ਚੱਲ ਰਹੀ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਖੂਨਦਾਨ ਕੈਂਪ ਲਗਾਉਣਾ ਜ਼ਰੂਰੀ ਹੋ ਗਿਆ ਸੀ। ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੱਲੋਂ ਜੁਨੇਜਾ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜੁਨੇਜਾ ਪਰਿਵਾਰ ਵੱਲੋਂ ਵੀ ਸੰਸਥਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।