- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ’ਚ ਜ਼ੂਆਲੋਜੀਕਲ ਸੁਸਾਇਟੀ ਦਾ ਗਠਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਵੱਲੋਂ ਸੈਸ਼ਨ 2026-2027 ਲਈ ਜ਼ੂਆਲੋਜੀਕਲ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਉਦਘਾਟਨੀ ਸਮਾਰੋਹ ’ਚ ਕੋਆਰਡੀਨੇਟਰ ਪ੍ਰੋ. ਪਰਵੀਨ ਤੇ ਸਹਿ-ਕੋਆਰਡੀਨੇਟਰ ਡਾ. ਰੁਚਿਕਾ ਨੇ ਨਵੇਂ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਵਿਭਾਗ ਮੁਖੀ ਪ੍ਰੋ. ਪ੍ਰਦੀਪ ਕੌਰ ਸੰਧੂ ਨੇ ਦੱਸਿਆ ਕਿ ਸੁਸਾਇਟੀ ਦਾ ਮਕਸਦ ਵਿਦਿਆਰਥੀਆਂ ’ਚ ਲੀਡਰਸ਼ਿਪ, ਹਮਦਰਦੀ ਤੇ ਸਵੈ-ਅਨੁਸ਼ਾਸਨ ਪੈਦਾ ਕਰਨਾ ਅਤੇ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕਰਨਾ ਹੈ। ਸੁਸਾਇਟੀ ’ਚ ਗੁਰਜੋਤ ਕੌਰ ਨੂੰ ਪ੍ਰਧਾਨ, ਜਸ਼ਨਪ੍ਰੀਤ ਕੌਰ ਨੂੰ ਮੀਤ ਪ੍ਰਧਾਨ, ਸਮਰਪ੍ਰੀਤ ਕੌਰ ਨੂੰ ਸਕੱਤਰ, ਜਸ਼ਨਪ੍ਰੀਤ ਕੌਰ ਨੂੰ ਸੰਯੁਕਤ ਸਕੱਤਰ, ਗੁਰਸਿਮਰਨ ਕੌਰ ਨੂੰ ਖਜ਼ਾਨਚੀ, ਸਰਬਪ੍ਰੀਤ ਕੌਰ ਨੂੰ ਸਹਿ-ਖਜ਼ਾਨਚੀ, ਸੁਰਿੰਦਰ ਸਿੰਘ ਤੇ ਸੁਮਨਪ੍ਰੀਤ ਕੌਰ ਨੂੰ ਵਿੱਦਿਅਕ ਦੌਰਿਆਂ ਦੇ ਮੁਖੀ ਤੇ ਸਹਿ-ਮੁਖੀ, ਸਨੇਹਾ ਨੂੰ ਆਊਟਰੀਚ ਗਤੀਵਿਧੀਆਂ ਦੀ ਮੁਖੀ ਅਤੇ ਆਇਸ਼ਾ ਨੂੰ ਵਾਲ ਮੈਗਜ਼ੀਨ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਡਾ. ਨੈਨਾ ਖੁੱਲਰ ਅਤੇ ਡਾ. ਹਰਸਿਮਰਨਜੀਤ ਸਿੰਘ ਵੀ ਹਾਜ਼ਰ ਸਨ।