ਚਾਈਨਾ ਡੋਰ ਨਾਲ ਨੌਜਵਾਨ ਜ਼ਖ਼ਮੀ
ਚਾਈਨਾ ਡੋਰ ਨਾਲ ਨੌਜਵਾਨ ਜ਼ਖ਼ਮੀ
Publish Date: Sat, 24 Jan 2026 06:40 PM (IST)
Updated Date: Sat, 24 Jan 2026 06:43 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਥਾਨਕ ਸਰਹਿੰਦ ਰੇਲਵੇ ਫਲਾਈਓਵਰ ਤੇ ਇੱਕ ਵਿਦਿਆਰਥੀ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੀੜਤ ਵਿਦਿਆਰਥੀ ਦੀ ਪਛਾਣ ਜਤਿਨ ਕੁਮਾਰ ਵਾਸੀ ਅਮਲੋਹ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਜਤਿਨ ਕੁਮਾਰ ਨੇ ਦੱਸਿਆ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਇੱਕ ਦੋਸਤ ਨੂੰ ਉਸ ਦੇ ਘਰ ਛੱਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤੇ ਜਦੋਂ ਉਹ ਰਸਤੇ ਵਿਚ ਓਵਰਬ੍ਰਿਜ਼ ਤੋਂ ਲੰਘ ਰਿਹਾ ਸੀ, ਉਦੋਂ ਅਚਾਨਕ ਚਾਈਨਾ ਡੋਰ ਉਸ ਦੇ ਗਲੇ ਅਤੇ ਸਰੀਰ ਨਾਲ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਮਾਜ ਸੇਵਕ ਸੰਦੀਪ ਸਿੰਘ ਲਵਲੀ ਨੇ ਤੁਰੰਤ ਪੀੜਤ ਵਿਦਿਆਰਥੀ ਨੂੰ ਸਰਹਿੰਦ ਸਹਿਰ ਦੇ ਆਮ ਆਦਮੀ ਕਲੀਨਿਕ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ ਲਵਲੀ ਨੇ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਆਮ ਆਦਮੀ ਕਲੀਨਿਕ ਦੇ ਡਾ. ਇਸ਼ਮੀਤ ਨੇ ਦੱਸਿਆ ਕਿ ਪੀੜਤ ਵਿਦਿਆਰਥੀ ਦਾ ਤੁਰੰਤ ਇਲਾਜ ਕੀਤਾ ਗਿਆ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਜੋ ਕਿ ਖੂਨੀ ਡੋਰ ਸਾਬਿਤ ਹੋ ਰਹੀ ਹੈ, ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜਾਨ ਖਤਰੇ ਵਿਚ ਨਾ ਪਵੇ।